ਲਿੰਫ਼ੋਡੀਮਾ

ਲਿੰਫ਼ੋਡੀਮਾ ਨੂੰ ਲਿੰਮਫੈਟਿਕ ਰੁਕਾਵਟ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਸਥਾਨਕ ਤਰਲ ਪ੍ਰਤੀਧਾਰਣ ਅਤੇ ਟਿਸ਼ੂਆਂ ਦੀ ਸੋਜਸ ਦੀ ਸਥਿਤੀ ਹੈ ਜੋ ਕਿ ਲਸਿਕਾ ਪ੍ਰਣਾਲੀ ਵਿਚਲੇ ਵਿਕਾਰ ਕਾਰਣ ਵਾਪਰਦਾ ਹੈ| ਲਸੀਕਾਤਮਕ ਪ੍ਰਣਾਲੀ, ਇੰਟਰਸਟੀਸ਼ਿਅਲ ਤਰਲ ਨੂੰ ਥੋਰੇਸਿਕ ਡੱਕਟ ਵਿਚ ਵਾਪਸ ਚਲਾ ਜਾਂਦਾ ਹੈ ਅਤੇ ਫਿਰ ਖ਼ੂਨ ਪ੍ਰਵਾਹ ਵਿਚ ਜਿੱਥੇ ਇਸ ਨੂੰ ਵਾਪਸ ਟਿਸ਼ੂਆਂ ਵਿਚ ਭੇਜਿਆ ਜਾਂਦਾ ਹੈ|

ਲਿੰਫ਼ੋਡੀਮਾ ਦੋ ਪ੍ਰਕਾਰ ਦਾ ਹੁੰਦਾ ਹੈ:

ਪ੍ਰਾਇਮਰੀ ਲਿੰਫ਼ੋਡੀਮਾ : ਇਹ ਦੋਸ਼ਪੂਰਣ ਜੀਨਸ ਕਾਰਣ ਹੋਣ ਵਾਲਾ ਵਿਕਾਰ ਹੈ ਜੋ ਕਿ ਜਨਮ ਜਾਂ ਕਿਸ਼ੋਰਵਸਥਾ ਵਿਚ ਵਿਕਸਤ ਹੁੰਦਾ ਹੈ|

ਸੈਕੰਡਰੀ ਲਿੰਫ਼ੋਡੀਮਾ: ਲਿੰਮਫੈਟਿਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਕਾਰਣ ਲਾਗ, ਸੱਟ, ਟ੍ਰੋਮਾ ਜਾਂ ਕੈਂਸਰ ਆਦਿ

ਹਵਾਲੇ:

www.nhs.uk
www.betterhealth.voc.au
www.nlm.nih.gov

ਲਿੰਫ਼ੋਡੀਮਾ ਦਾ ਮੁੱਖ ਲੱਛਣ ਕਿਸੇ ਅੰਗ ਦੇ ਸਾਰੇ ਜਾਂ ਕੁਝ ਹਿੱਸੇ ਵਿੱਚ ਸੋਜ਼ਸ਼ ਹੋਣਾ

 

ਹੋਰ ਲੱਛਣਾਂ ਵਿੱਚ ਸ਼ਾਮਲ ਹਨ:

 

 • ਪ੍ਰਭਾਵਿਤ ਅੰਗ ਵਿਚ ਭਾਰੀਪਣ ਅਤੇ ਦਰਦ ਮਹਿਸੂਸ ਕਰਨਾ

 • ਪ੍ਰਭਾਵਿਤ ਅੰਗ ਦੀਆਂ ਕੁਝ ਗਤੀਸ਼ੀਲਤਾ ਵਿਚ ਕਮੀ ਆਉਣਾ

 • ਪ੍ਰਭਾਵਿਤ ਅੰਗ ਵਿੱਚ ਦਰਦ

 • ਜੋੜਾਂ ਵਿਚ ਦਰਦ, ਜਿਵੇਂ ਕਿ; ਕੂਹਣੀ ਜਾਂ ਗੋਡਿਆਂ ਵਿਚ ਹੋਣ ਵਾਲੀ ਸੋਜਸ ਕਾਰਣ

 • ਪ੍ਰਭਾਵਿਤ ਅੰਗ ਵਿੱਚ ਬਾਰ-ਬਾਰ ਹੋਣ ਵਾਲਾ ਚਮੜੀ ਦਾ ਸੰਕ੍ਰਮਣ

ਹਵਾਲਾ:

www.nhs.uk

ਲਿੰਫ਼ੋਡੀਮਾ ਦੋ ਪ੍ਰਕਾਰ ਦਾ ਹੁੰਦਾ ਹੈ- ਪ੍ਰਾਇਮਰੀ ਅਤੇ ਸੈਕੰਡਰੀ ਲਿੰਫ਼ੋਡੀਮਾ ਜਿਨ੍ਹਾਂ ਦੇ ਵਿਭਿੰਨ ਕਾਰਣ ਹਨ

ਪ੍ਰਾਇਮਰੀ ਲਿੰਫ਼ੋਡੀਮਾ :

ਇਹ ਜੀਨਸ ਵਿਚ ਹੋਣ ਵਾਲੀਆਂ ਤਬਦੀਲੀਆਂ ਕਰਕੇ ਵਾਪਰਦਾ ਹੈ ਜੋ ਕਿ ਲਿੰਮਫੈਟਿਕ ਸਿਸਟਮ ਦੇ ਵਿਕਾਸ ਲਈ ਜਿੰਮੇਵਾਰ ਹੁੰਦਾ ਹੈ, ਇਸ ਨੂੰ ਉਤ-ਪਰਿਵਰਤਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ|

ਸੈਕੰਡਰੀ ਲਿੰਫ਼ੋਡੀਮਾ :

ਇਸ ਦੇ ਹੋਣ ਦੇ ਆਮ ਕਾਰਣਾਂ ਵਿਚ ਸ਼ਾਮਿਲ ਹੈ

ਕੈਂਸਰ ਦਾ ਸਰਜੀਕਲ ਇਲਾਜ

ਕੈਂਸਰ ਲਿੰਮਫੈਟਿਕ ਸਿਸਟਮ ਰਾਹੀਂ ਸਰੀਰ ਦੇ ਦੁਆਲੇ ਫੈਲਦਾ ਹੈ ਅਤੇ ਇਸ ਲਈ ਇਲਾਜ ਕਰਨ ਸਮੇਂ ਹਿੱਸਾ ਹੋਣ ਕਰਕੇ ਲਿੰਮਫ਼ ਨੋਡਸ ਨੂੰ ਸਰਜਰੀ ਦੁਆਰਾ ਹੱਟਾ ਦਿੱਤਾ ਜਾਂਦਾ ਹੈ| ਇਲਾਜ ਦੀ ਪੇਚੀਦਗੀ ਦੇ ਰੂਪ ਵਿੱਚ ਲਿੰਫ਼ੋਡੀਮਾ ਇਕ ਵੱਡੇ ਖ਼ਤਰੇ ਦੇ ਰੂਪ ਵਿਚ ਉਭਰਦਾ ਹੈ ਜੋ ਕਿ ਇਸ ਪ੍ਰਕਾਰ ਹੈ:

 • ਛਾਤੀ ਦਾ ਕੈਂਸਰ

 • ਚਮੜੀ ਦਾ ਕੈਂਸਰ

 • ਗਾਇਨਾਕਲੋਉਜੀਕਲ ਕੈਂਸਰ ਜਿਵੇਂ ਕਿ; ਸਰਵਾਈਕਲ ਅਤੇ ਵੁਲਵਲ ਕੈਂਸਰ

 • ਜੇਨੇਟੋਰਨੀ ਕੈਂਸਰ: ਪ੍ਰੋਸਟੇਟ ਜਾਂ ਪੈਨੀਲ ਕੈਂਸਰ

 

ਰੇਡੀਓਥੈਰੇਪੀ

ਕੈਂਸਰ ਦੇ ਟਿਸ਼ੂਆਂ ਨੂੰ ਨਸ਼ਟ ਕਰਨ ਲਈ ਉੱਚ ਊਰਜਾ ਰੇਡੀਏਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨੂੰ ਰੇਡੀਓਥੈਰੇਪੀ ਕਿਹਾ ਜਾਂਦਾ ਹੈ| ਹਾਲਾਂਕਿ, ਕਈ ਵਾਰ ਇਸ ਕਰਕੇ ਤੰਦਰੁਸਤ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ|

ਵੀਨਸ ਰੋਗ

ਵੀਨਸ ਰੋਗ, ਨਾੜੀ ਰਾਹੀਂ ਖ਼ੂਨ ਦੇ ਵਹਾਅ ਨੂੰ ਪ੍ਰਭਾਵਿਤ ਕਰਨ ਕਰਦੇ ਹਨ ਜੋ ਕਿ ਕੁਝ ਲੋਕਾਂ ਵਿਚ ਵਿਚ ਲਿੰਫ਼ੋਡੀਮਾ ਦਾ ਕਾਰਣ ਬਣਦੇ ਹਨ| ਅਸਾਧਾਰਣ ਜਾਂ ਨੁਕਸਾਨਦੇਹ ਨਾੜੀਆਂ ਦੇ ਨਤੀਜੇ ਵਜੋਂ ਟਿਸ਼ੂਆਂ ਵਿਚ ਜ਼ਿਆਦਾ ਮਾਤਰਾ ਵਿਚ ਖ਼ੂਨ ਜਾਂ ਤਰਲ ਦਾ ਨਿਰਮਾਣ ਹੋ ਸਕਦਾ ਹੈ, ਜੋ ਟਿਸ਼ੂ ਦੇ ਨੁਕਸਾਨ ਦਾ ਕਾਰਨ ਬਣਦੇ ਹਨ|

ਕੁਝ ਬਿਮਾਰੀਆਂ ਜੋ ਲਿੰਫ਼ੋਡੀਮਾ ਦਾ ਕਾਰਣ ਬਣਦੀਆਂ ਹਨ:

 • ਦੀਪ ਵੇਨ ਥ੍ਰੋਮਮੋਬਿਸਸ (ਡੀ.ਵੀ.ਟੀ) - ਸਰੀਰ ਵਿੱਚ ਕਿਸੇ ਇੱਕ ਡੂੰਘੀ ਨਾੜੀ ਵਿੱਚ ਖ਼ੂਨ ਦਾ ਗਤਲਾ ਹੋਣਾ

 • ਵੈਰਿਕਾਜ਼ ਵੇਨ (ਸੁੱਜੀਆਂ ਅਤੇ ਵਧੀਆਂ ਹੋਈਆਂ ਨਾੜੀਆਂ) – ਜਦੋਂ ਨਸਾਂ ਵਿਚ ਖ਼ਰਾਬ ਖ਼ੂਨ ਦਾ ਵਹਾਉ ਜ਼ਿਆਦਾ ਨਾੜੀ ਦਬਾਅ ਦਾ ਕਾਰਨ ਬਣਦਾ ਹੈ ਅਤੇ ਟਿਸ਼ੂਆਂ ਵਿਚ ਵਧੇਰੇ ਮਾਤਰਾ ਵਿਚ ਤਰਲ ਪਦਾਰਥ ਵਹਿੰਦਾ ਹੈ|  

ਸੰਕ੍ਰਮਣ

ਕੁਝ ਮਾਮਲਿਆਂ ਵਿਚ ਸੰਕ੍ਰਮਣ ਹੀ ਲਿੰਫ਼ੋਡੀਮਾ ਦਾ ਕਾਰਣ ਬਣਦਾ ਹੈ|

ਸੈਲੂਲਾਈਟਿਸ ਜਰਾਸੀਮੀ ਚਮੜੀ ਦੀ ਲਾਗ ਹੈ ਜੋ ਲਿੰਫ਼ੋਡੀਮਾ ਦਾ ਕਾਰਨ ਬਣ ਸਕਦੀ ਹੈ, ਕਈ ਵਾਰੀ ਇਹ ਹਾਲਾਤ ਗੁੰਝਲਦਾਰ ਵੀ ਹੋ ਸਕਦੇ ਹਨ| ਗੰਭੀਰ ਸੈਲੂਲਾਈਟਿਸ ਦੀ ਲਾਗ ਲਿੰਮਫ਼ ਨੋਡਸ ਦੇ ਆਲੇ ਦੁਆਲੇ ਵਾਲੇ ਟਿਸ਼ੂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੋ ਕਿ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ

ਲਿੰਫ਼ੋਡੀਮਾ ਹੋਣ ਦਾ ਇਕ ਹੋਰ ਲਾਗ ਵਾਲਾ ਕਾਰਣ ਪੈਰਾਸਾਈਟ ਹੈ ਜਿਸ ਨੂੰ ਫਿਲਾਰੀਸੀਸ ਕਿਹਾ ਜਾਂਦਾ ਹੈ| ਇਹ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਬਹੁਤ ਹੀ ਆਮ ਹੈ|

ਜਲੂਣ

ਅਜਿਹੀਆਂ ਸਥਿਤੀਆਂ ਜਿਹੜੀਆਂ ਟਿਸ਼ੂ ਵਿਚ ਸੋਜਸ ਦਾ ਕਾਰਣ ਬਣਦੀਆਂ ਹਨ ਵੀ ਲਿੰਫ਼ੋਡੀਮਾ ਸਿਸਟਮ ਨੂੰ ਸਥਾਈ ਤੌਰ ’ਤੇ ਨੁਕਸਾਨ ਪਹੁੰਚਾ ਸਕਦੀਆਂ ਹਨ| ਸਿਹਤ ਸਥਿਤੀਆਂ ਜਿਹੜੀਆਂ ਲਿੰਫ਼ੋਡੀਮਾ ਦਾ ਕਾਰਣ ਹੋ ਸਕਦੀਆਂ ਹਨ:

 • ਰਾਇਮੇਟਾਇਡ ਆਰਥਰਾਈਟਸ- ਜੋ ਜੋੜਾਂ ਦੀ ਦਰਦ ਅਤੇ ਸੋਜਸ ਦਾ ਕਾਰਨ ਬਣਦਾ ਹੈ

 • ਚੰਬਲ - ਜਿਸ ਨਾਲ ਚਮੜੀ ਖਾਰਸ਼ ਹੁੰਦੀ ਹੈ; ਚਮੜੀ ਲਾਲ, ਸੁੱਕੀ ਅਤੇ ਤਿੜਕੀ ਹੋਈ ਹੋ ਜਾਂਦੀ ਹੈ

ਹਵਾਲਾ:

www.nhs.uk

ਅੰਗਾਂ ਨੂੰ ਮਾਪਣਾ- ਇਹਨਾਂ ਟੈਸਟਾਂ ਦੀ ਵਿਆਖਿਆ ਇਸ ਪ੍ਰਕਾਰ ਹੈ:

 

ਮਾਪਣ ਦਾ ਫ਼ੀਤਾ

ਅੰਗ ਦਾ ਘੇਰਾ ਮਾਪਣ ਅਤੇ ਫਿਰ ਅੰਗ ਦਾ ਅੰਦਾਜ਼ਾ ਲਗਾਉਣ ਲਈ ਟੇਪ ਮਾਪ ਨੂੰ ਲੱਤ ਤੋਂ 4 ਸੈਂਟੀਮੀਟਰ (1.6 ਵੀਂ) ਅੰਤਰਾਲ ਤੇ ਵਰਤਿਆ ਜਾਂਦਾ ਹੈ|

 

ਜਲ ਵਿਤਰਣ ਦੀ ਵਿਧੀ:

ਪਾਣੀ ਦੀ ਵਿਸਥਾਪਨ ਵਿਧੀ ਇੱਕ ਆਬਜੈਕਟ ਦੀ ਮਾਤਰਾ ਦਾ ਹਿਸਾਬ ਲਗਾਉਣ ਲਈ ਕਿੰਨਾ-ਕੁ ਪਾਣੀ ਕਢਿਆ ਜਾਂਦਾ ਦੇ ਸਿਧਾਂਤ 'ਤੇ ਅਧਾਰਤ ਹੈ|

ਰੋਗੀ ਨੂੰ ਆਪਣੇ ਪ੍ਰਭਾਵਿਤ ਅੰਗ ਨੂੰ ਪਾਣੀ ਦੇ ਟੈਂਕ ਵਿਚ ਰੱਖਣ ਲਈ ਕਿਹਾ ਜਾਂਦਾ ਹੈ ਅਤੇ ਪਾਣੀ ਦੀ ਮਾਤਰਾ ਜੋ ਵਿਸਥਾਪਿਤ ਹੋਈ ਹੈ ਨੂੰ ਮਾਪਿਆ ਜਾਂਦਾ ਹੈ| ਇਹ ਮਾਪ ਅੰਗ ਦੀ ਮਾਤਰਾ ਦੀ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ|

 

ਪੈਰੀਓਮੈਟਰੀ

ਪੈਰੀਓਮੈਟਰੀ ਇੱਕ ਤਕਨੀਕ ਹੈ ਜੋ ਅੰਗ ਨੂੰ ਮਾਪਣ ਲਈ ਇਨਫਰਾਰੈੱਡ ਲਾਈਟ ਦੀ ਵਰਤੋਂ ਕਰਦੀ ਹੈ| ਇਹ ਪ੍ਰਕ੍ਰਿਆ ਸਹੀ ਰੂਪ ਵਿਚ ਇਹ ਪਤਾ ਕਰ ਸਕਦੀ ਹੈ ਕਿ ਸੋਜਸ ਦੇ ਪ੍ਰਭਾਵ ਵਾਲੇ ਅੰਗ ਕਿੰਨੇ ਹਨ|

 

ਇਮੇਜਿੰਗ ਟੈੱਸਟ

ਇਮੇਜਿੰਗ ਟੈੱਸਟ ਦੀ ਵਰਤੋਂ ਡਾਇਗਨੋਸਿਸ ਵਿੱਚ ਮਦਦ ਲਈ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਸ਼ਾਮਲ ਹਨ:

 • ਲੀਮਫੋਸਕਿੰਟਗ੍ਰਾਫ਼ : ਜਿੱਥੇ ਰੇਡੀਓਐਕਟਿਵ ਡਾਈ ਦਾ ਟੀਕਾ ਲਗਾਇਆ ਜਾਂਦਾ ਹੈ, ਇਸ ਨੂੰ ਇਕ ਵਿਸ਼ੇਸ਼ ਸਕੈਨਰ ਦੀ ਵਰਤੋਂ ਨਾਲ ਟਰੈਕ ਕੀਤਾ ਜਾ ਸਕਦਾ ਹੈ, ਇਹ ਦਰਸਾਉਂਦਾ ਹੈ ਕਿ ਡਾਈ ਲਸਿਕਾ ਪ੍ਰਣਾਲੀ ਕਿਵੇਂ ਕਾਰਜ ਕਰਦੀ ਹੈ ਅਤੇ ਇਸ ਦੁਆਰਾ ਕਿਸੇ ਵੀ ਪ੍ਰਕਾਰ ਦੀ ਰੁਕਾਵਟਾਂ ਦੀ ਜਾਂਚ ਕੀਤੀ ਜਾਂਦੀ ਹੈ|

 • ਮੈਗਨੈਟਿਕ ਰੇਸਨੈਂਸ ਇਮੇਜਿੰਗ (ਐੱਮ.ਆਰ .ਆਈ) ਸਕੈਨ - ਸਰੀਰ ਦੇ ਅੰਦਰ ਦੇ ਵਿਸਤ੍ਰਿਤ ਚਿੱਤਰਾਂ ਦਾ ਨਿਰਮਾਣ ਕਰਨ ਲਈ ਸ਼ਕਤੀਸ਼ਾਲੀ ਮੈਗਨੈਟਿਕ ਫੀਲਡ ਅਤੇ ਰੇਡੀਓ ਵੇਵ ਦਾ ਪ੍ਰਯੋਗ ਕੀਤਾ ਜਾਂਦਾ ਹੈ|

 • ਅਲਟ੍ਰਾਸਾਉਂਡ ਸਕੈਨ – ਇਹ ਸਰੀਰ ਦੇ ਅੰਦਰਲੇ ਹਿੱਸੇ ਦਾ ਇੱਕ ਚਿੱਤਰ ਬਣਾਉਣ ਲਈ ਉੱਚ-ਆਵਿਰਤੀ ਵਾਲੀ ਧੁਨੀ ਲਹਿਰਾਂ ਦੀ ਵਰਤੋਂ ਕਰਦਾ ਹੈ|

ਕੰਪਿਊਟਰੀਕਰਨ ਟੋਮੋਗ੍ਰਾਫੀ (ਸੀ.ਟੀ ਜਾਂ ਕੈਟ) ਸਕੈਨ – ਇਸ ਵਿਚ ਨਾੜੀਆਂ ਜਾਂ ਲਿੰਫ਼ ਨੋਡਜ਼ ਦੇ ਵਿਸਥਾਰਿਤ ਚਿੱਤਰਾਂ ਦੀ ਸਿਰਜਣਾ ਕਰਨ ਲਈ ਐਕਸ-ਰੇ ਅਤੇ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ|

ਲਿੰਫ਼ੋਡੀਮਾ ਲਈ ਇਕ ਇਲਾਜ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨੂੰ ਕੰਪਲੈਕਸ ਡੀਕੋਨਜੇਸਟਿਵ ਥੈਰੇਪੀ (ਸੀ.ਡੀ.ਟੀ) ਕਿਹਾ ਜਾਂਦਾ ਹੈ| ਇਸ ਨੂੰ ਡੀਕੋਨਜੇਸਟਿਵ ਲਿਸਫੇਟਿਕ ਥੈਰੇਪੀ (ਡੀ.ਐੱਲ.ਟੀ) ਵੀ ਕਿਹਾ ਜਾਂਦਾ ਹੈ|

ਸੀ.ਡੀ.ਟੀ ਦੇ ਇਲਾਜ ਲਈ ਚਾਰ ਭਾਗ ਹਨ:

 • ਮੈਨੁਅਲ ਲਿਸਫੈਟਿਕ ਡਰੇਨੇਜ (ਐਮ.ਐ.ਲਡੀ) ਵਿਸ਼ੇਸ਼ ਮਸਾਜ ਤਕਨੀਕ ਹੈ ਜੋ ਤਰਲ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਅਤੇ ਸੋਜ ਨੂੰ ਘਟਾਉਣ ਲਈ ਤਿਆਰ ਕੀਤੀ ਗਈ ਹੈ|

 • ਮਲਟੀਲੇਅਰ ਲਿੰਫ਼ੋਡੀਮਾ ਬੈਂਡਜਿੰਗ (ਐਮ.ਐਲ.ਐਲ.ਬੀ) ਦਾ ਪ੍ਰਯੋਗ ਪ੍ਰਭਾਵਿਤ ਅੰਗ ਤੋਂ ਤਰਲ ਪਦਾਰਥ ਨੂੰ ਬਾਹਰ ਕਢਣ ਲਈ ਪੱਟੀਆਂ ਅਤੇ ਸੰਕੁਚਨ ਕੱਪੜੇ ਦਾ ਪ੍ਰਯੋਗ ਕੀਤਾ ਜਾਂਦਾ ਹੈ|

 • ਅੰਗ ਵਿੱਚ ਮਾਸਪੇਸ਼ੀਆਂ ਨੂੰ ਕਿਰਿਆਸ਼ੀਲ ਕਰਨ ਲਈ ਲਸਿਕਾ ਡਰੇਨੇਜ ਨੂੰ ਬਿਹਤਰ ਬਣਾਉਣ ਵਾਸਤੇ ਉਪਚਾਰਕ ਅਭਿਆਸ ਤਿਆਰ ਕੀਤੇ ਗਏ ਹਨ|

ਹਵਾਲਾ

www.nhs.uk

 • PUBLISHED DATE : Sep 18, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Sep 18, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.