ਸਕਰਵੀ ਅਜਿਹੀ ਮੈਡੀਕਲ ਅਵਸਥਾ ਹੈ ਜੋ ਖ਼ੁਰਾਕ ਵਿਚ ਵਿਟਾਮਿਨ-ਸੀ ਦੀ ਕਮੀ ਕਾਰਣ ਵਿਕਸਿਤ ਹੋ ਸਕਦੀ ਹੈ| ਵਿਟਾਮਿਨ ਸੀ (ਜਿਸ ਨੂੰ ਐਸਕੋਰਬਿਕ ਐਸਿਡ ਵੀ ਕਿਹਾ ਜਾਂਦਾ ਹੈ) ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਕੋਲੇਜਨ ਬਣਾਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ| ਕੋਲੇਗੇਜ ਇੱਕ ਕਿਸਮ ਦਾ ਪ੍ਰੋਟੀਨ ਹੁੰਦਾ ਹੈ ਜੋ ਕਈ ਵੱਖ-ਵੱਖ ਕਿਸਮ ਦੇ ਟਿਸ਼ੂਆਂ ਜਿਵੇਂ ਕਿ; ਚਮੜੀ, ਖ਼ੂਨ ਦੀਆਂ ਨਾੜਾਂ, ਹੱਡੀਆਂ ਅਤੇ ਕਾਟਿਲਿਜ (ਜੋ ਜੋੜਾਂ ਦੀ ਸਤਹ ਨੂੰ ਕਵਰ ਕਰਦੇ ਹਨ) ਵਿੱਚ ਮਿਲਦਾ ਹੈ| ਵਿਟਾਮਿਨ-ਸੀ ਤੋਂ ਬਿਨਾਂ, ਕੋਲੇਜਨ ਦਾ ਪਰਿਵਰਤਕ ਨਹੀਂ ਹੁੰਦਾ ਅਤੇ ਇਸ ਕਾਰਣ ਵੱਖ-ਵੱਖ ਕਿਸਮ ਦੇ ਟਿਸ਼ੂ ਟੁੱਟ ਜਾਂਦੇ ਹਨ|
ਜਹਾਜ਼ਰਾਨ, ਸਿਪਾਹੀਆਂ ਅਤੇ ਸਮੁੰਦਰੀ ਡਾਕੂਆਂ ਵਿਚ ਸਕਰਵੀ ਦੀ ਬਿਮਾਰੀ ਬਹੁਤ ਹੀ ਆਮ ਹੁੰਦੀ ਹੈ, ਕਿਉਂ ਕਿ ਜਹਾਜ਼ ’ਤੇ ਲੰਮੇ ਸਮੇਂ ਤੱਕ ਫਲਾਂ ਅਤੇ ਸਬਜ਼ੀਆਂ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਹੈ| ਉੱਥੇ ਸਿਰਫ਼ ਸੁੱਕਾ ਅਨਾਜ ਜਾਂ ਲੂਣ ਦੀਆਂ ਬਣੀਆਂ ਵਸਤਾਂ ਹੀ ਮਿਲਦੀਆਂ ਹਨ ਜਿਸ ਕਰਕੇ ਜਹਾਜ਼ ’ਤੇ ਰਹਿਣ ਵਾਲੇ ਲੋਕਾਂ ਨੂੰ ਇਨ੍ਹਾਂ ਖਾਣਿਆਂ ਤੋਂ ਲੰਬੇ ਮਿਆਦ ਲਈ ਵੰਚਿਤ ਕੀਤਾ ਜਾਂਦਾ ਹੈ| ਜਿਸ ਕਰਕੇ ਉਨ੍ਹਾਂ ਦੇ ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਦਾ ਹੋਣਾ ਸੁਵਾਭਿਕ ਹੁੰਦਾ ਹੈ|
ਹਵਾਲਾ: www.who.int
ਸਕਰਵੀ ਖ਼ੁਰਾਕ ਵਿਚ ਵਿਟਾਮਿਨ-ਸੀ ਦੀ ਕਮੀ ਕਾਰਣ ਹੁੰਦਾ ਹੈ| ਪਰ ਇਸ ਤੋਂ ਇਲਾਵਾ ਹੋਰ ਵੀ ਅਜਿਹੇ ਕਾਰਕ ਹਨ ਜੋ ਇਸ ਬਿਮਾਰੀ ਦੇ ਯੋਗਦਾਨ ਦਿੰਦੇ ਹਨ, ਜੋ ਇਸ ਪ੍ਰਕਾਰ ਹਨ:
ਅਲਕੋਹਲ ਜਾਂ ਨਸ਼ੇ ਦੀ ਦਸ਼ਾ ਤੇ ਨਿਰਭਰਤਾ
ਗੰਭੀਰ ਮਾਨਸਿਕ ਸਿਹਤ ਦੇ ਹਾਲਾਤ ਜਿਵੇਂ ਕਿ ਗੰਭੀਰ ਡਿਪਰੈਸ਼ਨ ਜਾਂ ਸਕਿਜ਼ੋਫਰੈਨੀਆ
ਇਲਾਜ, ਜਿਵੇਂ ਕਿ ਕੀਮੋਥੈਰੇਪੀ, ਜਿਸ ਦੇ ਮਾੜੇ ਪ੍ਰਭਾਵਾਂ ਕਾਰਣ ਮਰੀਜ਼ ਦੀ ਭੁੱਖ ਖ਼ਤਮ ਹੋ ਜਾਂਦੀ ਹੈ, ਨਤੀਜੇ ਵਜੋਂ ਸਰੀਰ ਵਿਚ ਵਿਟਾਮਿਨ-ਸੀ ਦੀ ਕਮੀ ਹੋ ਜਾਂਦੀ ਹੈ
ਅਜਿਹੀ ਸਥਿਤੀ ਜੋ ਭੋਜਨ ਨੂੰ ਹਜ਼ਮ ਕਰਨ ਦੀ ਸਮਰੱਥਾ 'ਤੇ ਪ੍ਰਭਾਵ ਪਾਉਂਦੀ ਹੈ, ਜਿਵੇਂ ਕਿ ਕਰੋਹਨ ਦੀ ਬੀਮਾਰੀ ਜਾਂ ਅਲਸਰਟੇਟਿਵ ਕੋਲਾਈਟਿਸ ਦੀ ਬਿਮਾਰੀ, ਇਨ੍ਹਾਂ ਦੋਵਾਂ ਸਥਿਤੀਆਂ ਵਿੱਚ ਪਾਚਨ ਪ੍ਰਣਾਲੀ ਅੰਦਰ ਸੋਜਸ ਪੈਦਾ ਹੋ ਜਾਂਦੀ ਹੈ|
ਹਵਾਲਾ: www.nhs.uk
ਸਕਰਵੀ ਦਾ ਨਿਦਾਨ ਉਸ ਦੇ ਲੱਛਣਾਂ ਦੀ ਪਹੁੰਚ ਦੁਆਰਾ ਕੀਤਾ ਜਾ ਸਕਦਾ ਹੈ
ਸਕਰਵੀ ਨੂੰ ਵਿਟਾਮਿਨ-ਸੀ ਭਰਪੂਰ ਖ਼ੁਰਾਕ (ਜਿਵੇਂ ਕਿ ਸੰਤਰੇ, ਪਪੀਤਾ, ਸਟ੍ਰਾਬੇਰੀਆਂ, ਨਿੰਬੂ) ਦੁਆਰਾ ਠੀਕ ਕੀਤਾ ਜਾ ਸਕਦਾ ਹੈ|
ਵਿਟਾਮਿਨ-ਸੀ ਦੀ ਦਵਾਈ ਰਾਹੀਂ
ਹਵਾਲਾ: www.nhs.uk