ਫ਼ਰੌਸਟ ਬਾਇਟ

ਫ਼ਰੌਸਟ ਬਾਇਟ ਅਜਿਹੀ ਮੈਡੀਕਲ ਸਥਿਤੀ ਹੈ ਜਿਸ ਅੰਤਰਗਤ ਬਹੁਤ ਠੰਢ ਹੋਣ ਕਰਕੇ ਚਮੜੀ ਅਤੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ| ਸਰੀਰ ਦੇ ਜੋ ਹਿੱਸੇ ਦਿਲ ਤੋਂ ਦੂਰ ਜਾਂ ਜੋ ਹਿੱਸੇ ਸਭ ਤੋਂ ਜ਼ਿਆਦਾ ਠੰਡੀ ਹਵਾ ਦੇ ਸੰਪਰਕ ਵਿਚ ਆਉਂਦੇ ਹਨ, ਉਨ੍ਹਾਂ ਵਿਚ ਫ਼ਰੌਸਟ ਬਾਇਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ| ਫ਼ਰੌਸਟ ਬਾਇਟ ਦੇ ਸ਼ੁਰੂਆਤੀ ਪੜਾਅ ਨੂੰ ਕਈ ਵਾਰ “ਫ਼ਰੌਸਟ ਨਿੱਪ” ਕਿਹਾ ਜਾਂਦਾ ਹੈ| ਅਗਰ ਕਿਸੇ ਵਿਅਕਤੀ ਨੂੰ ਹੱਥਾਂ ਅਤੇ ਪੈਰਾਂ ’ਤੇ ਫ਼ਰੌਸਟ ਬਾਇਟ ਹੋ ਜਾਂਦਾ ਹੈ ਤਾਂ ਉਸ ਨੂੰ ਹਿਪੋਥੇਰਮੀਆ (ਸਰੀਰ ਦਾ ਤਾਪਮਾਨ ਘੱਟ ਹੋਣਾ) ਹੋ ਜਾਂਦਾ ਹੈ| ਜਦੋਂ ਚਮੜੀ 0’ ਡਿਗਰੀ ਸੈਂਟੀਗਰੇਡ (32 ਡਿਗਰੀ ਫਾਰਨਹਾਈਟ) ਜਾਂ ਇਸ ਤੋਂ ਹੇਠਲੇ ਪੱਧਰ ਤੱਕ ਦੇ ਤਾਪਮਾਨ ਦੇ ਸੰਪਰਕ ਵਿਚ ਆਉਂਦੀ ਹੈ ਤਾਂ  ਨਤੀਜੇ ਵਜੋਂ ਵੈਸਕੌਕਨਟਰ੍ਰਿਕਸ਼ਨ ਵਾਪਰਦਾ ਹੈ| ਆਈਸ ਕ੍ਰਿਸਟਲ ਦੇ ਗਠਨ ਨੂੰ ਰੋਕਣ ਲਈ ਖ਼ੂਨ ਦੇ ਟਿਸ਼ੂਆਂ ਵਹਾਉ ਵਿਚ ਪ੍ਰਾਪਤ ਗਰਮੀ ਪੈਦਾ ਨਹੀਂ ਹੁੰਦੀ| ਫ਼ਰੌਸਟ ਬਾਇਟ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਸਰੀਰਕ ਅੰਗਾਂ ਵਿੱਚ ਹੱਥ, ਪੈਰ ਅਤੇ ਟਿਸ਼ੂ (ਜਿਵੇਂ ਕਿ ਕੰਨ, ਨੱਕ ਅਤੇ ਬੁੱਲ੍ਹ) ਸ਼ਾਮਲ ਹਨ|

ਹਵਾਲੇwww.nhs.uk
www.nlm.nih.gov
www.cdc.gov

0’ ਡਿਗਰੀ ਸੈਂਟੀਗਰੇਡ (32 ਡਿਗਰੀ ਫਾਰਮਾ) ’ਤੇ ਜਾਂ ਇਸ ਤੋਂ ਹੇਠਾਂ ਦੇ ਤਾਪਮਾਨ ਕਾਰਣ ਚਮੜੀ ਦੇ ਨੇੜੇ ਦੀਆਂ ਨਾੜੀਆਂ ਵਿਚ ਸੋਜਸ਼ ਸ਼ੁਰੂ ਹੋ ਜਾਂਦੀ ਹੈ, ਗਲੋਮਸ ਬਾਡੀਜ਼ (ਗਲੋਮਸ ਬਾਡੀਜ਼ ਹੱਥ ਅਤੇ ਪੈਰ ਦੀਆਂ ਉਂਗਲਾਂ ਵਿਚ ਬਹੁਤ ਜ਼ਿਆਦਾ ਹੁੰਦਾ ਹੈ, ਇਸ ਸਥਿਤੀ ਅੰਤਰਗਤ ਬਹੁਤ ਜ਼ਿਆਦਾ ਠੰਡ ਕਾਰਣ ਖ਼ੂਨ ਸਰੀਰ ਦੀ ਚਮੜੀ ਤੋਂ ਦੂਰ ਹੋ ਜਾਂਦਾ ਹੈ| ਜਿਸ ਕਾਰਣ ਉਹ ਸਰੀਰ ਵਿਚ ਗਰਮੀ ਨੂੰ ਰੋਕ ਨਹੀਂ ਪਾਉਂਦਾ ਅਤੇ ਇਹ ਸਿਰਫ਼ ਗਰਮ ਮੌਸਮ ਵਿਚ ਚਮੜੀ ਨੂੰ ਖ਼ੂਨ ਦੇ ਤੇਜ਼ ਅਤੇ ਜ਼ਿਆਦਾ ਪ੍ਰਵਾਹ ਦੀ ਆਗਿਆ ਦਿੰਦਾ ਹੈ| ਗਲੋਮਸ ਬਾਡੀਜ਼ ਦੀ ਤੋਨ ਸੁਹਿਰਦ ਹੁੰਦੀ ਹੈ ਅਤੇ ਇਸ ਦੀ ਸ਼ਕਤੀਸ਼ੀਲਤਾ ਪੂਰੀ ਤਰ੍ਹਾਂ ਵੈਸਕੌਕਨਟਰ੍ਰਿਕਸ਼ਨ ਵੱਲ ਨੂੰ ਜਾਂਦੀ ਹੈ|

ਪਹਿਲੀ ਡਿਗਰੀ: ਇਸ ਨੂੰ ਫ਼ਰੌਸਟ ਨਿੱਪ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਇਹ ਸਿਰਫ਼ ਖੁਲ੍ਹੀ ਹੋਈ ਚਮੜੀ ਦੀ ਸਤਿਹ ਨੂੰ ਪ੍ਰਭਾਵਿਤ ਕਰਦਾ ਹੈ| ਸੂਰਜ ਛਿਪਣ ’ਤੇ ਖੁਜਲੀ ਅਤੇ ਦਰਦ ਵਰਗਾ ਮਹਿਸੂਸ ਹੁੰਦਾ ਹੈ ਅਤੇ ਫਿਰ ਚਮੜੀ ’ਤੇ ਸਫ਼ੈਦ, ਲਾਲ ਅਤੇ ਪੀਲੇ ਪੈਚ ਵਿਕਸਤ ਹੋ ਜਾਂਦੇ ਹਨ ਹੋ ਕਈ ਵਾਰੀ ਸੁੰਨ ਹੋ ਜਾਂਦੇ ਹਨ| ਫ਼ਰੌਸਟ ਨਿੱਪ ਕਾਰਣ ਪ੍ਰਭਾਵਿਤ ਖੇਤਰ  ਨੂੰ ਆਮ ਤੌਰ ’ਤੇ ਸਥਾਈ ਨੁਕਸਾਨ ਨਹੀਂ ਹੁੰਦਾ ਇਸ ਦੁਆਰਾ ਸਿਰਫ਼ ਚਮੜੀ ਦੀ ਉਪਰੀ ਪਰਤ ਹੀ ਪ੍ਰਭਾਵਿਤ ਹੁੰਦੀ ਹੈ|

ਦੂਜੀ ਡਿਗਰੀ: ਜੇ ਚਮੜੀ ਲੰਬੇ ਸਮੇਂ ਤੱਕ ਠੰਡ ਵਿਚ ਬਾਹਰ ਹੁੰਦੀ ਹੈ ਤਾਂ ਚਮੜੀ ਫ੍ਰੀਜ਼ ਅਤੇ ਕਠੋਰ ਹੋ ਸਕਦੀ ਹੈ, ਪਰ ਅੰਦਰਲੇ ਟਿਸ਼ੂ ਆਮ ਤੌਰ ਤੇ ਪ੍ਰਭਾਵਿਤ ਨਹੀਂ ਹੁੰਦੇ ਜੋ ਕਿ ਆਮ ਤੌਰ ’ਤੇ ਨਰਮ ਅਤੇ ਸਧਾਰਨ ਹੁੰਦੇ ਹਨ| ਦੂਜੀ-ਡਿਗਰੀ ਵਿਚ ਐਕਸਪੋਜਰ ਤੋਂ ਬਾਅਦ ਇਕ ਜਾਂ ਦੋ ਦਿਨ ਅੰਦਰ ਹੀ ਚਮੜੀ ’ਤੇ ਜ਼ਖ਼ਮ ਕਾਰਨ ਲੱਗਭਗ ਫ਼ੋੜੇ ਬਣ ਜਾਂਦੇ ਹਨ| ਛਾਲੇ ਕਠੋਰ ਅਤੇ ਕਾਲੇ ਹੋ ਜਾਂਦੇ ਹਨ, ਲੇਕਿਨ ਆਮ ਤੌਰ ’ਤੇ ਹੋਣ ਵਾਲੇ ਛਾਲਿਆਂ ਤੋਂ ਮਾੜੇ ਵਿਖਾਈ ਦਿੰਦੇ ਹਨ| ਜ਼ਿਆਦਾਤਰ ਜ਼ਖ਼ਮ ਲੱਗਭਗ ਇੱਕ ਮਹੀਨੇ ਵਿੱਚ ਠੀਕ ਹੋ ਜਾਂਦੇ ਹਨ  ਪਰ ਇਹ ਖੇਤਰ ਗਰਮ ਅਤੇ ਠੰਡੇ ਦੋਨਾਂ ਲਈ ਸਥਾਈ ਤੌਰ ’ਤੇ ਅਸੰਵੇਦਨਸ਼ੀਲ ਹੋ ਸਕਦਾ ਹੈ|

ਤੀਜੀ ਅਤੇ ਚੌਥੀ ਡਿਗਰੀ: ਜੇਕਰ ਖੁੱਲ੍ਹੀ ਜਗ੍ਹਾ ਜਮ ਜਾਂਦੀ ਹੈ ਤਾਂ ਫ਼ਰੌਸਟਬਾਈਟ ਹੋ ਜਾਂਦਾ ਹੈ| ਮਾਸਪੇਸ਼ੀਆਂ, ਨਸਾਂ, ਖ਼ੂਨ ਦੀਆਂ ਨਾੜਾਂ, ਅਤੇ ਨਸਾਂ ਸਭ ਫ੍ਰੀਜ਼ ਹੋ ਜਾਂਦੇ ਹਨ| ਚਮੜੀ ਸਖ਼ਤ ਹੋ ਜਾਂਦੀ ਹੈ, ਮੋਮਿਆ ਮਹਿਸੂਸ ਹੁੰਦਾ ਹੈ| ਚਮੜੀ ਦਾ ਉਹ ਖ਼ਾਸ ਖੇਤਰ ਅਸਥਾਈ ਤੌਰ ’ਤੇ ਖ਼ਤਮ ਹੋ ਜਾਂਦਾ ਹੈ ਅਤੇ ਕਈ ਮਾਮਲਿਆਂ ਵਿੱਚ ਸਥਾਈ ਹੋ ਸਕਦਾ ਹੈ| ਬਹੁਤ ਜ਼ਿਆਦਾ ਫ਼ਰੌਸਟਬਾਈਟ ਹੋਣ ਕਾਰਣ ਚਮੜੀ ’ਤੇ ਹੋਣ ਵਾਲੇ ਜ਼ਖ਼ਮ ਜਾਮਨੀ ਰੰਗ ਦੇ ਹੋ ਜਾਂਦੇ ਹਨ ਜੋ ਕਿ ਬਾਅਦ ਵਿਚ ਕਾਲੇ ਅਤੇ ਖ਼ੂਨ ਨਾਲ ਭਰੇ ਹੋਏ ਹੁੰਦੇ ਹਨ| ਨਸਾਂ ਵਿਚ ਹੋਣ ਵਾਲੇ  ਨੁਕਸਾਨ ਦੇ ਨਤੀਜੇ ਵਜੋਂ ਚਮੜੀ ਵਿਚ ਸੰਵੇਦਨਾ ਖ਼ਤਮ ਹੋ ਸਕਦੀ ਹੈ| ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿਚ ਬਹੁਤ ਜ਼ਿਆਦਾ ਫ਼ਰੌਸਟਬਾਈਟ ਹੋਣ ਕਾਰਣ ਸਰੀਰ ਦਾ ਖ਼ਾਸ ਖੇਤਰ ਗੈਂਗਰੀਨ ਤੋਂ ਪ੍ਰਭਾਵਤ ਹੋ ਜਾਂਦਾ ਹੈ ਜਿਸ ਕਾਰਣ ਕਈ ਵਾਰੀ ਸਰੀਰ ਦਾ ਅੰਗ ਕੱਟਣ ਦੀ ਲੋੜ ਪੈ ਜਾਂਦੀ ਹੈ| ਫ਼ਰੌਸਟਬਾਈਟ ਕਾਰਣ ਹੋਣ ਵਾਲੇ ਸਰੀਰ ਦੇ ਨੁਕਸਾਨ ਨੂੰ ਠੀਕ ਕਰਨ ਵਿਚ ਕਈ ਮਹੀਨੇ ਲੱਗ ਜਾਂਦੇ ਹਨ ਅਤੇ ਅਕਸਰ ਮਰੇ ਹੋਏ ਟਿਸ਼ੂਆਂ ਨੂੰ ਹਟਾਉਣ ਲਈ ਸਰਜਰੀ ਕਰਨੀ ਪੈਂਦੀ ਹੈ|

ਹਵਾਲੇwww.nhs.uk
www.cdc.gov

 ਜਦੋ ਸਰੀਰ ਬਹੁਤ ਹੀ ਘੱਟ ਤਾਪਮਾਨ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਫ਼ਰੌਸਟਬਾਈਟ ਵਾਪਰਦਾ ਹੈ|

ਫ਼ਰੌਸਟਬਾਈਟ ਦੀ ਬਹੁਤਾਤ ਤਾਪਮਾਨ ਅਤੇ ਐਕਸਪੋਜਰ ’ਤੇ ਨਿਰਭਰ ਕਰਦੀ ਹੈ| ਜਦੋਂ ਤਾਪਮਾਨ ਹੇਠਲੇ ਪੱਧਰ ਤੋਂ ਵੀ ਬਹੁਤ ਥੱਲੇ ਪਹੁੰਚ ਜਾਂਦਾ ਹੈ ਤਾਂ ਖੁੱਲ੍ਹੇ ਸਰੀਰ ਦੇ ਹਿੱਸੇ ਵਿਚ ਖ਼ੂਨ ਦੇ ਵਹਾਉ ਵਿਚ ਕਮੀ ਆਉਣ ਕਾਰਣ ਫ਼ਰੌਸਟਬਾਈਟ ਹੋ ਜਾਂਦਾ ਹੈ| ਸਰੀਰ ਦਾ ਬਹੁਤ ਜ਼ਿਆਦਾ ਠੰਡ ਦੇ ਸੰਪਰਕ ਵਿਚ ਆਉਣ ਕਾਰਣ ਹਿਪੋਥੇਰਮੀਆ ਹੋ ਸਕਦਾ ਹੈ| ਇਹ ਹਿਪੋਥੇਰਮੀਆ ਬਹੁਤ ਜ਼ਿਆਦਾ ਠੰਡ, ਅਢੁਕਵੇਂ ਕੱਪੜੇ, ਗਿੱਲੇ ਕੱਪੜੇ, ਠੰਡੀ ਹਵਾ  ਕਾਰਣ ਹੋ ਸਕਦ ਹੈ| ਖ਼ੂਨ ਦਾ ਮਾੜਾਸਰਕੂਲੇਸ਼ਨ ਹੋਰ ਕਾਰਕਾਂ ਜਿਵੇਂ ਕਿ;  ਤੰਗ ਸਥਿਤੀ, ਤੰਗ ਕੱਪੜੇ, ਥਕਾਵਟ, ਕੁਝ ਦਵਾਈਆਂ, ਸਿਗਰਟ ਪੀਣ ਨਾਲ, ਅਲਕੋਹਲ ਦੀ ਵਰਤੋਂ ਜਾਂ ਉਨ੍ਹਾਂ ਬੀਮਾਰੀਆਂ ਕਾਰਣ ਹੋ ਸਕਦਾ ਹੈ ਜਿਹੜੀਆਂ ਖ਼ੂਨ ਦੀਆਂ ਨਾੜੀਆਂ ਤੇ ਅਸਰ ਕਰਦੀਆਂ ਹਨ, ਜਿਵੇਂ ਕਿ ਡਾਇਬਟੀਜ਼ ਵਿਚ ਹੋ ਸਕਦਾ ਹੈ|

ਹਵਾਲੇ www.cdc.gov

www.nhs.uk

ਆਮ ਤੌਰ ਤੇ ਲੱਛਣਾਂ ਦੇ ਅਧਾਰ 'ਤੇ ਦਵਾਈਆਂ ਦੁਆਰਾ ਫ਼ਰੌਸਟਬਾਈਟ ਦਾ ਨਿਦਾਨ ਕੀਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਵੀ ਕੁਝ ਸਾਧਨ ਹਨ ਜੋ ਇਸ ਪ੍ਰਕਾਰ ਹਨ:

ਇਮੇਜਿੰਗ ਸਕੈਨ:

ਐਮ.ਆਰ.ਆਈ. ਅਤੇ ਐਕਸ-ਰੇ ਨੂੰ ਠੰਡ ਦੀ ਤੀਬਰਤਾ ਦੇ ਵਾਧੇ ਨੂੰ ਜਾਣਨ ਲਈ ਵਰਤਿਆ ਜਾ ਸਕਦਾ ਹੈ|

ਐਨ.ਐਚ.ਪੀ ’ਤੇ ਸਿਹਤ ਦੀ ਬਿਹਤਰ ਸਮਝ ਬਾਰੇ ਸਿਰਫ਼ ਸੰਕੇਤਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਕਿਸੇ ਵੀ ਨਿਦਾਨ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ|

ਹਵਾਲਾ: www.nhs.uk

 

ਲੋੜੀਂਦੀਆਂ ਸਾਵਧਾਨੀ ਨੂੰ ਵਰਤਣ ਦੁਆਰਾ ਠੰਡੇ ਦੇ ਸੰਪਰਕ ਵਿਚ ਆਉਣ ਤੋਂ ਬੱਚਿਆ ਜਾ ਸਕਦਾ ਹੈ

ਰੀਵਾਰਮਿੰਗ: ਇਹ ਸਿਰਫ਼ ਤਾਂ ਹੀ ਸੰਭਵ ਹੋ ਸਕਦ ਹੈ  ਜਦੋਂ ਠੰਡ ਵਿਚ ਚਮੜੀ ਬਹੁਤ ਜ਼ਿਆਦਾ ਬਾਹਰ ਦੇ ਵਾਤਾਵਰਣ ਦੇ ਸੰਪਰਕ ਵਿਚ ਨਾ ਰੱਖਿਆ ਜਾਵੇ| ਆਦਰਸ਼ਕ ਤੌਰ ’ਤੇ ਰੀਵਾਰਮਿੰਗ ਨੂੰ ਮੈਡੀਕਲ ਨਿਗਰਾਨੀ ਹੇਠ ਕੀਤਾ ਜਾਣਾ ਚਾਹੀਦੀ ਹੈ|

ਇਹ ਇੱਕ ਦਰਦਨਾਕ ਪ੍ਰਕਿਰਿਆ ਹੋ ਸਕਦੀ ਹੈ ਜਿਸ ਵਿਚ ਦਰਦ ਨਿਵਾਰਕ ਦਵਾਈਆਂ ਲੈਣ ਦੀ ਲੋੜ ਪੈਂਦੀ ਹੈ| ਵਹਿਲਪੂਲ ਇਸ਼ਨਾਨ ਅਤੇ ਹਲਕੀ ਐਂਟੀਸੈਪਟਿਕ ਦੀ ਵਰਤੋਂ ਦੁਆਰਾ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ| ਸਰੀਰ ਦੇ ਪ੍ਰਭਾਵਿਤ ਅੰਗਾਂ ਨੂੰ ਰੀਵਾਰਮਿੰਗ (ਗਰਮ ਪਾਣੀ) ਵਿਚ ਡੁੱਬਾ ਕੇ ਹੌਲੀ-ਹੌਲੀ ਦੁਬਾਰਾ ਗਰਮ ਕਰਨਾ ਚਾਹੀਦਾ ਹੈ| 40-41 ਸੀ (104-105.8 ਐਫ਼) ਦੇ ਤਾਪਮਾਨ ’ਤੇ ਗਰਮ ਪਾਣੀ ਦਾ ਇਸ਼ਨਾਨ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ| ਇਸ ਪ੍ਰਕਿਰਿਆ ਨੂੰ ਘੱਟੋ-ਘੱਟ 30 ਮਿੰਟ ਤੱਕ ਚੱਲਾਉਣਾ ਚਾਹੀਦਾ ਹੈ ਅਤੇ ਸਿਰਫ਼ ਉਸ ਸਮੇਂ ਰੋਕਿਆ ਜਾਣਾ ਚਾਹੀਦਾ ਹੈ ਜਦੋਂ ਸਰੀਰ ਦਾ ਪ੍ਰਭਾਵਿਤ ਹਿੱਸਾ ਲਾਲ-ਜਾਮਨੀ ਹੋ ਜਾਂਦਾ ਹੈ ਅਤੇ ਆਸਾਨੀ ਨਾਲ ਹੱਟ ਜਾਂਦਾ ਹੈ|

ਐਨ.ਐਚ.ਪੀ ’ਤੇ ਸਿਹਤ ਦੀ ਬਿਹਤਰ ਸਮਝ ਬਾਰੇ ਸਿਰਫ਼ ਸੰਕੇਤਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਕਿਸੇ ਵੀ ਨਿਦਾਨ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ|

ਹਵਾਲਾwww.nhs.uk

ਜੇ ਕਿਸੇ ਵੀ ਸਮੇਂ ਲਈ ਫ਼ਰੌਸਟਬਾਈਟ ਦਾ ਉੱਚ ਜ਼ੋਖ਼ਮ ਹੁੰਦਾ ਹੈ ਤਾਂ ਕੱਪੜੇ ਬਹੁਤ ਮਹੱਤਵਪੂਰਨ ਹੁੰਦੇ ਹਨ| ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ; ਹੱਥ, ਪੈਰ, ਨੱਕ, ਕੰਨ ਅਤੇ ਬੁੱਲ੍ਹ ਵਿਚ ਹੋਣ ਵਾਲੀਆਂ ਤਰੇੜਾਂ ਚੰਗੀ ਤਰ੍ਹਾਂ ਸੁਰੱਖਿਅਤ ਹਨ| ਇਹ ਸਭ ਤੋਂ ਵੱਧ ਕਮਜ਼ੋਰ ਖੇਤਰ ਹਨ ਜੋ ਆਮ ਤੌਰ ’ਤੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਹਨ| ਗਰਮ ਖਾਨਾ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦ ਹੈ| ਜਿਵੇਂ ਕਿ ਗਰਮ ਚਾਕਲੇਟ ਗਰਮ ਅਤੇ ਅਸਰਦਾਰ ਹੁੰਦਾ ਹੈ|

 

 

 

 

ਹਵਾਲੇwww.nhs.uk
www.nlm.nih.gov

 

 

 

  • PUBLISHED DATE : Nov 20, 2018
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED ON : Nov 20, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.