ਚਮੜੀ ਦੇ ਪੀਲੇਪਣ ਅਤੇ ਅੱਖਾਂ ਵਿਚਲੀ ਸਫ਼ੇਦੀ ਦਾ ਵਰਣਨ ਕਰਨ ਲਈ ਆਮ ਤੌਰ ’ਤੇ ਪੀਲੀਏ ਸ਼ਬਦ ਦੀ ਵਰਤੋਂ ਕਰ ਲਿੱਤੀ ਜਾਂਦੀ ਹੈ| ਪੀਲੀਆ ਖ਼ੂਨ ਅਤੇ ਸਰੀਰ ਦੇ ਟਿਸ਼ੂ ਵਿਚ ਬਿਲੀਰੂਬਿਨ (bilirubin) ਪਦਾਰਥ ਦੇ ਵਧਣ ਕਾਰਣ ਹੁੰਦਾ ਹੈ| ਬਿਲੀਰੂਬਿਨ ਪੀਲਾ ਰੰਗ ਹੈ ਜੋ ਕਿ ਲੀਵਰ ਵਿਚ ਖ਼ੂਨ ਦੇ ਲਾਲ ਸੈੱਲ (ਆਰ.ਬੀ.ਸੀ )ਦੇ ਟੁੱਟਣ ਨਾਲ ਹੁੰਦਾ ਹੈ| ਕੋਈ ਵੀ ਅਜਿਹੀ ਸਥਿਤੀ ਜੋ ਲੀਵਰ ਤੋਂ ਖ਼ੂਨ ਵਿਚਲੇ ਅਤੇ ਸਰੀਰ ਦੇ ਬਾਹਰਲੇ ਵਹਾਉ ਵਿਚ ਰੁਕਾਵਟ ਪੈਦਾ ਕਰਦੀ ਹੈ ਉਸ ਕਾਰਣ ਪੀਲੀਆ ਹੋ ਸਕਦਾ ਹੈ|
ਪੀਲੀਏ ਦੇ ਮੁੱਖ ਲੱਛਣ ਹਨ:
ਅੱਖਾਂ ਅਤੇ ਚਮੜੀ ਦਾ ਰੰਗ ਬਦਰੰਗ ਜਾ ਪੀਲਾ ਹੋਣਾ
ਫ਼ਿੱਕੇ ਰੰਗ ਟੱਟੀ
ਗਹਿਰੇ ਰੰਗ ਦਾ ਪਿਸ਼ਾਬ
ਪੀਲੀਏ ਨੂੰ ਤਿੰਨ ਵਰਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ:
ਮਲੇਰੀਆ, ਸਿਕਲ ਸੈੱਲ, ਅਨੀਮੀਆ, ਥੈਲੀਸੀਮੀਆ ਵਰਗੀ ਬਿਮਾਰੀ ਦੌਰਾਨ ਖ਼ੂਨ ਵਿਚਲੇ ਲਾਲ ਸੈੱਲ (ਆਰ.ਬੀ.ਸੀ )ਦੇ ਟੁੱਟਣ ਦੀ ਮਾਤਰਾ ਵਿਚ ਵਾਧਾ ਹੋਣ ਨੂੰ ਪ੍ਰੀ-ਹਿਪੈਟਿਕ ਪੀਲੀਆ ਕਿਹਾ ਜਾਂਦਾ ਹੈ|
ਲੀਵਰ ਵਿਚਲੇ ਸੰਕ੍ਰਮਣ ਜਿਵੇਂ ਕਿ ਵਾਇਰਲ ਹੈਪੇਟਾਈਟਸ ਜਾਂ ਸ਼ਰਾਬ ਦੇ ਤੌਰ ’ਤੇ ਹਾਨੀਕਾਰਕ ਪਦਾਰਥਾਂ ਦਾ ਸੇਵਨ ਕਰਨ ਕਾਰਣ ਹੈਪਟੋ-ਸੈਲੂਲਰ ਪੀਲੀਆ ਹੁੰਦਾ ਹੈ| ਪਿੱਤੇ ਵਿਚੋਂ ਨਿਕਲਣ ਵਾਲੇ ਬਾਇਲ (ਜਿਗਰ ਵਿਚੋਂ ਨਿਕਲਦਾ ਤੇਜ਼ਾਬੀ ਰਸ ਜੋ ਹਾਜ਼ਮੇ ਵਿਚ ਮਦਦ ਕਰਦਾ ਹੈ) ਵਿਚ ਹੋਣ ਵਾਲੀ ਰੁਕਾਵਟ ਕਾਰਣ
ਪੋਸਟ-ਹਿਪੈਟਿਕ ਪੀਲੀਆ ਹੁੰਦਾ ਹੈ| ਪਿੱਤੇ ਦੀ ਨਲੀ ਵਿਚਲਾ ਗੋਲਸਟਉਨ (ਪਿੱਤੇ ਦੀ ਪਥਰੀ) ਅਤੇ ਪੈਨ੍ਕ੍ਰੀਸ ਵਿਚ ਹੋਣ ਵਾਲਾ ਕੈਂਸਰ ਇਸ ਪ੍ਰਕਾਰ ਦੇ ਪੀਲੀਏ ਦੇ ਪ੍ਰਮੁੱਖ ਕਾਰਣ ਹਨ|
ਹੋਰਨਾਂ ਟੈਸਟਾਂ ਨਾਲ ਖ਼ੂਨ ਦੀ ਰੁਟੀਨ ਪੜਤਾਲ ਦੁਆਰਾ ਪੀਲੀਏ ਦੇ ਸੰਕੇਤ ਮਿਲਦੇ ਹਨ ਜੋ ਇਸ ਪ੍ਰਕਾਰ ਹੈ:
ਪਿਸ਼ਾਬ ਵਿਚ “urobilinogen” ਦੀ ਮੌਜੂਦਗੀ ਦਾ ਪਤਾ ਕਰਨ ਲਈ ਪਿਸ਼ਾਬ ਦਾ ਟੈਸਟ ਕੀਤਾ ਜਾਂਦਾ ਹੈ|
ਖ਼ੂਨ ਵਿਚ ਬਿਲੀਰੂਬਿਨ ਦਾ ਅੰਦਾਜ਼ਾ ਲਗਾਉਣ ਲਈ aspartate transaminase (ast), alanine transaminase (Alt) ਅਤੇ alkanine phosphatise ਆਦਿ ਟੈਸਟ ਕੀਤੇ ਜਾਂਦੇ ਹਨ|
ਵਾਇਰਲ ਹੈਪਾਟਾਈਟਸ A,B,C,D ਤੇ E ਦੇ ਪ੍ਰਮਾਣਿਕ ਟੈਸਟ ਲਈ ਖ਼ਾਸ antigen ਜਾਂ antibody ਟੈਸਟ|
ਪ੍ਰਤੀਬਿੰਬ ਟੈਸਟ ਜਿਵੇਂ ਕਿ ਆਲਰਾਸਾਊਂਡ, ਸੀ.ਟੀ ਸਕੈਨ, ਐਮ.ਆਰ.ਆਈ ਜਾਂ ਇੰਡੋਸਕੋਪੀ
ਪੀਲੀਏ ਦਾ ਪ੍ਰਬੰਧਨ ਪੀਲੀਏ ਦੇ ਕਾਰਣਾਂ 'ਤੇ ਨਿਰਭਰ ਕਰਦਾ ਹੈ:
ਪ੍ਰੀ-ਹਿਪੈਟਿਕ ਕਾਰਕ ਵਿਚ ਖ਼ੂਨ ਵਿਚਲੇ ਲਾਲ ਸੈੱਲ (ਆਰ.ਬੀ.ਸੀ )ਦੇ ਟੁੱਟ ਜਾਂਦੇ ਹਨ| ਜਿਵੇਂ ਕਿ ਮਲੇਰੀਏ ਦੀ ਸਥਿਤੀ ਵਿਚ, ਮਲੇਰੀਏ ਦਾ ਇਲਾਜ ਲਾਜਮੀ ਹੁੰਦਾ ਹੈ|
ਖ਼ੂਨ ਦੇ ਜੈਨੇਟਿਕ ਵਿਕਾਰ ਵਿਚ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ|
ਇੰਟਰਾ- ਹਿਪੈਟਿਕ ਪੀਲੀਏ ਵਿੱਚ ਸਮੇਂ ਦੇ ਅਨੁਸਾਰ ਸੁਧਾਰ ਵਾਪਰਦਾ ਹੈ, ਹੋਰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਐਂਟੀਵਾਇਰਸ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ|
ਜੇਕਰ ਪੀਲੀਆ ਕਿਸੇ ਹਾਨੀਕਾਰਕ ਪਦਾਰਥਾਂ ਕਾਰਣ ਵਾਪਰਦਾ ਹੈ ਤਾਂ ਅਜਿਹੇ ਪਦਾਰਥ ਨੂੰ ਹਟਾਉਣਾ ਜ਼ਰੂਰੀ ਹੁੰਦਾ ਹੈ|
ਆਮ ਤੌਰ 'ਤੇ ਪੋਸਟ-ਹਿਪੈਟਿਕ ਪੀਲੀਏ ਵਿੱਚ ਪਿੱਤੇ ਦੀ ਪਥਰੀ (ਪਿੱਤੇ ਵਿਚੋਂ ਨਿਕਲਣ ਵਾਲੇ ਬਾਇਲ) ਨੂੰ ਹਟਾਉਣ ਲਈ ਸਰਜਰੀ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ|
ਕੁਝ ਸਾਵਧਾਨੀਆਂ ਨੂੰ ਵਰਤ ਕੇ ਪੀਲੀਏ ਦੇ ਵਿਕਾਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦ ਹੈ ਜੋ ਇਸ ਪ੍ਰਕਾਰ ਹਨ:
ਬਾਥਰੂਮ ਤੋਂ ਆਉਣ ਤੋਂ ਬਾਅਦ ਆਪਣੇ ਹੱਥ ਜਰੂਰ ਧੋਵੋ ਅਤੇ ਖਾਣਾ ਬਣਾਉਣ ਅਤੇ ਖਾਉਣ ਤੋਂ ਪਹਿਲਾਂ ਆਪਣੇ ਹੱਥ ਜਰੂਰ ਧੋਵੋ|
ਸ਼ਰਾਬ ਦੀ ਵਰਤੋਂ ਲਈ ਸਿਫਾਰਸ਼ ਦੀ ਰੋਜ਼ਾਨਾ ਮਾਤਰਾ (ਆਰ.ਡੀ.ਏ) ਨੂੰ ਤੋਂ ਘੱਟ ਮਾਤਰਾ ਵਿਚ ਲੈਣਾ ਸੁਨਿਸ਼ਚਿਤ ਕਰੋ|
ਸਿਹਤਮੰਦ ਭਾਰ ਨੂੰ ਕਾਇਮ ਰਖੋ|
ਹੈਪਾਟਾਈਟਸ ਏ ਅਤੇ ਹੈਪੇਟਾਈਟਿਸ ਬੀ ਵਿਰੁੱਧ ਟੀਕਾਕਰਣ ਕਰਾਉ|
ਉੱਚ-ਖ਼ਤਰੇ ਦੇ ਵਿਹਾਰ ਜਿਵੇਂ ਕਿ ਨਾੜੀ ਅੰਦਰ ਡਰੱਗ ਦੀ ਵਰਤੋਂ ਅਤੇ ਅਸੁਰੱਖਿਅਤ ਸੰਭੋਗ ਤੋਂ ਬਚੋ|
ਦੂਸ਼ਿਤ ਭੋਜਨ/ਪਾਣੀ ਦੀ ਵਰਤੋਂ ਤੋਂ ਬਚੋ|
Hemolysis ਜਾਂ ਸਿੱਧੇ ਰੂਪ ਵਿਚ ਜਿਗਰ ਨੂੰ ਨੁਕਸਾਨ ਪਹੁਚਾਉਣ ਵਾਲੀਆਂ ਦਵਾਈਆਂ ਅਤੇ ਜ਼ਹਿਰੀਲੇ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ|