ਔਰਤਾਂ ਦੀ ਸਿਹਤ ਦਵਾਈਆਂ ਦੀ ਉਸ ਸ਼ਾਖਾ ਵੱਲ ਸੰਕੇਤ ਕਰਦੀ ਹੈ, ਜੋ ਔਰਤਾਂ ਨਾਲ ਸੰਬੰਧਿਤ ਬਿਮਾਰੀ ਦੇ ਇਲਾਜ ਤੇ ਨਿਦਾਨ ਅਤੇ ਔਰਤ ਦੀਆਂ ਸਰੀਰਕ ਅਤੇ ਭਾਵਾਤਮਕਤਾ ਨੂੰ ਪ੍ਰਭਾਵਤ ਕਰਨ ਵਾਲੀਆਂ ਸਥਿਤੀਆਂ ’ਤੇ ਧਿਆਨ ਕੇਂਦ੍ਰਤ ਕਰਦੀ ਹੈ|
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ‘ਸਿਹਤ’ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਣ ਕਾਰਕ ਹੈ, ਜੋ ਕਿ ਮਨੁੱਖੀ ਭਲਾਈ ਅਤੇ ਆਰਥਿਕ ਵਿਕਾਸ ਵਿਚ ਮੁੱਖ ਯੋਗਦਾਨ ਪਾਉਂਦੀ ਹੈ|
ਵਰਤਮਾਨ ਸਮੇਂ, ਭਾਰਤ ਵਿੱਚ ਔਰਤਾਂ ਨੂੰ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਅਸਲ ਵਿਚ ਸਮੁੱਚੇ ਅਰਥਚਾਰੇ ਦੇ ਆਊਟਪੁੱਟ ਨੂੰ ਪ੍ਰਭਾਵਤ ਕਰਦਾ ਹੈ| ਸਿਹਤ ਸੰਭਾਲ ਵਿਚ ਮੌਜੂਦ ਲਿੰਗ, ਜਮਾਤ ਜਾਂ ਨਸਲੀ ਅਸਮਾਨਤਾਵਾਂ ਅਤੇ ਸਿਹਤ ਨਤੀਜਿਆਂ ਵਿਚ ਸੁਧਾਰ ਦੁਆਰਾ ਹੀ, ਆਰਥਿਕ ਲਾਭ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ| ਗੁਣਵੱਤਾ ਭਰਪੂਰ ਮਨੁੱਖ ਦੀ ਸਿਰਜਣਾ ਰਾਹੀਂ ਹੀ ਪੂੰਜੀ, ਬੱਚਤ ਅਤੇ ਨਿਵੇਸ਼ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ|
ਨਿਰੰਤਰ ਸੰਜਮ
ਇਸ ਦਾ ਮਤਲਬ ਹਰ ਸਮੇਂ (ਯੋਨੀ, ਗੁਦਾ, ਜਾਂ ਮੌਖਿਕ) ਸੈਕਸ ਕਰਨਾ ਨਹੀਂ ਹੈ| ਇਹ ਗਰਭਾਵਸਥਾ ਅਤੇ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗ (ਐੱਸ.ਟੀ.ਆਈ.ਐਸ), ਐੱਚ.ਆਈ.ਵੀ ਆਦਿ ਤੋਂ ਸੁਰੱਖਿਤ ਰੂਪ ਵਿਚ ਰੋਕਣ ਦਾ ਇਕੋ-ਇਕ ਮਾਤਰ ਤਰੀਕਾ ਹੈ|
ਬੈਰੀਅਰ ਵਿਧੀ:
ਔਰਤਾਂ ਦਾ ਕੰਡੋਮ
ਇਸ ਪ੍ਰਕਾਰ ਦੇ ਕੰਡੋਮ ਨੂੰ ਔਰਤਾਂ ਯੋਨੀ ਦੀ ਅੰਦਰਲੀ ਤਰਫ਼ ਪਾਉਂਦੀਆਂ ਹਨ| ਇਹ ਸ਼ੁਕ੍ਰਾਣੂਆਂ ਨੂੰ ਔਰਤ ਦੇ ਸਰੀਰ ਵਿੱਚ ਜਾਉਣ ਤੋਂ ਰੋਕਦਾ ਹੈ| ਇਹ ਪਤਲਾ, ਲਚਕਦਾਰ, ਮਨੁੱਖ ਨਿਰਮਿਤ ਰਬੜ ਦੇ ਬਣੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਇਸ ਪ੍ਰਕਾਰ ਦੇ ਲੁਬਰੀਕੈਂਟ ਨਾਲ ਪੈਕ ਕੀਤਾ ਜਾਂਦਾ ਹੈ| ਸੈਕਸ ਕਰਨ ਦੇ 0 ਤੋਂ 8 ਘੰਟੇ ਪਹਿਲਾਂ ਇਸ ਨੂੰ ਸਰੀਰ ਅੰਦਰ ਲਗਾਇਆ ਜਾਂਦਾ ਹੈ| ਸੰਭੋਗ ਕਰਨ ਵੇਲੇ ਹਰ ਵਾਰ ਨਵੇਂ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ ਹੈ| ਮਰਦ ਅਤੇ ਔਰਤ ਦੋਹਾਂ ਦਾ ਇਕੋ ਸਮੇਂ ਕੰਡੋਮ ਦਾ ਪ੍ਰਯੋਗ ਕਰਨਾ ਜਰੂਰੀ ਨਹੀਂ ਹੁੰਦਾ, ਦੋਹਾਂ ਵਿਚੋਂ ਕੋਈ ਵੀ ਇਕ ਕੰਡੋਮ ਦਾ ਪ੍ਰਯੋਗ ਕਰ ਸਕਦਾ ਹੈ|
ਮਰਦਾਂ ਦਾ ਕੰਡੋਮ
ਔਰਤ ਦੇ ਸਰੀਰ ਵਿਚ ਮਰਦ ਦੇ ਸ਼ੁਕ੍ਰਾਣੂਆਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਮਰਦ ਦੇ ਸਿੱਧੇ ਜਾਂ ਖੜ੍ਹੇ ਲਿੰਗ ਉੱਤੇ ਕੰਡੋਮ ਦੀ ਇਕ ਪਤਲੀ ਜਿਹੀ ਤਹਿ ਨੂੰ ਲਗਾਇਆ ਜਾਂਦਾ ਹੈ| ਕੰਡੋਮ ਲੈਟੇਕਸ, ਪੋਲੀਉਰੀਥਰਨ ਜਾਂ "ਕੁਦਰਤੀ/ਲੇਮਬਸਕਿਨ" ਦੁਆਰਾ ਤਿਆਰ ਹੁੰਦੇ ਹਨ| ਕੰਡੋਮ ਦੀਆਂ ਕੁਦਰਤੀ ਕਿਸਮਾਂ ਐਸ.ਟੀ.ਆਈ.ਐਸ ਤੋਂ ਬਚਾਅ ਨਹੀਂ ਕਰਦੀਆਂ ਹਨ| ਕੰਡੋਮ ਨੂੰ ਜਦੋਂ ਯੋਨੀ ਦੀ ਸ਼ੁਕਰਾਣੂ ਨਾਸ਼ਕ ਸਮੱਗਰੀ ਨਾਲ ਵਰਤਿਆ ਜਾਂਦਾ ਹੈ ਤਾਂ ਇਹ ਸਹੀ ਤਰੀਕੇ ਨਾਲ ਕੰਮ ਕਰਦਾ ਹੈ| ਕਿਸੇ ਵੀ ਵਿਅਕਤੀ ਨੂੰ ਸੈਕਸ ਐਕਟ ਦੌਰਾਨ ਇਕ ਨਵਾਂ ਕੰਡੋਮ ਵਰਤਣ ਦੀ ਜ਼ਰੂਰਤ ਹੁੰਦੀ ਹੈ|
ਕੰਡੋਮ ਦੇ ਪ੍ਰਕਾਰ:
ਲਿਊਬਰੀਕੇਟਿਡ : ਇਸ ਪ੍ਰਕਾਰ ਦਾ ਕੰਡੋਮ ਸਰੀਰਕ ਸੰਬੰਧਾਂ ਨੂੰ ਵਧੇਰੇ ਅਰਾਮਦਾਇਕ ਬਣਾ ਦਿੰਦਾ ਹੈ|
ਗੈਰ-ਲਿਊਬਰੀਕੇਟਿਡ : ਇਸ ਪ੍ਰਕਾਰ ਦੇ ਕੰਡੋਮ ਦਾ ਪ੍ਰਯੋਗ ਓਰਲ ਸੈਕਸ ਲਈ ਕੀਤਾ ਜਾ ਸਕਦਾ ਹੈ| ਯੋਨੀ ਜਾਂ ਗੁਦਾ ਸੰਭੋਗ ਲਈ ਅਗਰ ਤੁਸੀਂ ਗੈਰ-ਲਿਊਬਰੀਕੇਟਿਡ ਕੰਡੋਮ ਦੀ ਥਾਂ ਲਿਊਬਰੀਕੇਟਿਡ ਦਾ ਪ੍ਰਯੋਗ ਕਰਦੇ ਹੋ ਤਾਂ ਇਹ ਜ਼ਿਆਦਾ ਵਧੀਆ ਰਹਿੰਦਾ ਹੈ| ਕੋਈ ਵੀ ਵਿਅਕਤੀ ਡਰੱਗ ਸਟੋਰ ਤੋਂ ਕੰਡੋਮ ਨੂੰ ਖਰੀਦ ਸਕਦਾ ਹੈ| ਤੇਲ ਅਧਾਰਿਤ ਲੂਬਰੀਕੈਂਟ ਜਿਵੇਂ ਕਿ ਮਾਲਸ਼ ਦਾ ਤੇਲ, ਬੇਬੀ-ਆਇਲ, ਲੋਸ਼ਨ, ਜਾਂ ਪੈਟਰੋਲੀਅਮ ਜੈਲੀ ਆਦਿ ਕੰਡੋਮ ਨੂੰ ਕਮਜ਼ੋਰ ਕਰ ਦਿੰਦੇ ਹਨ, ਜਿਸ ਕਰਕੇ ਇਹ ਟੁੱਟ ਵੀ ਸਕਦਾ ਹੈ| ਭਾਰਤ ਸਰਕਾਰ ਦੇ ਪਰਿਵਾਰਕ ਕਲਿਆਣ ਵਿਭਾਗ ਨੇ ਸਾਲ 1994-95 ਤੋਂ ਕੰਡੋਮ ਦੀ ਖ਼ਰੀਦ ਦੀ ਸ਼ੁਰੂਆਤ ਕੀਤੀ| ਮੁਫ਼ਤ ਵੰਡ ਯੋਜਨਾ ਦੇ ਤਹਿਤ “ਨਿਰੋਧ” ਨਾਂ ਅਧੀਨ ਇਹ ਕੰਡੋਮ ਪ੍ਰਾਇਮਰੀ ਹੈਲਥ ਸੈਂਟਰ, ਪੇਂਡੂ ਖੇਤਰਾਂ ਵਿਚ ਸਬ-ਸੈਂਟਰਾਂ ਅਤੇ ਹਸਪਤਾਲਾਂ, ਡਿਸਪੈਂਸਰੀਆਂ, ਐਮ.ਸੀ.ਐਚ ਅਤੇ ਪੋਸਟ-ਪਾਰਟਲ ਸੈਂਟਰਾਂ ਰਾਹੀਂ ਮੁਫ਼ਤ ਵਿਚ ਉਪਲਬਧ ਕਰਵਾਏ ਜਾਂਦੇ ਹਨ|
ਹਾਰਮੋਨਲ ਢੰਗ
ਮੌਲਿਕ ਗਰਭ-ਨਿਰੋਧਕ - ਸੰਯੁਕਤ ਗੋਲੀ "ਗੋਲੀ"
ਇਸ ਪ੍ਰਕਾਰ ਦੀ ਗੋਲੀ ਵਿਚ ਐਸਟ੍ਰੋਜਨ ਅਤੇ ਪ੍ਰੋਗੈਸਟੀਨ ਹਾਰਮੋਨਸ ਸ਼ਾਮਲ ਹੁੰਦੇ ਹਨ| ਅੰਡਾਸ਼ਯ ਨੂੰ ਅੰਡੇ ਜਾਰੀ ਕਰਨ ਤੋਂ ਰੋਕਣ ਲਈ ਰੋਜ਼ਾਨਾ ਇਕ ਗੋਲੀ ਨੂੰ ਲਿਆ ਜਾਂਦਾ ਹੈ| ਸ਼ੁਕਰਾਣੂਆਂ ਨੂੰ ਅੰਡੇ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਇਹ ਗਰਭ-ਨਿਰੋਧਕ ਗੋਲੀ ਗਰੱਭਾਸ਼ਯ ਅਤੇ ਗਰੱਭਾਸ਼ਯ ਵਿਚਲੀ ਬਲਗ਼ਮ ਨੂੰ ਬਦਲਣ ਵਿਚ ਮਦਦਗਾਰ ਹੁੰਦੀ ਹੈ| ਕਈ ਔਰਤਾਂ "ਮਹਾਵਾਰੀ ਦੇ ਚੱਕਰ ਨੂੰ ਐਕਸਟੈਨਡਿਡ" ਕਰਨ ਵਾਲੀ ਗੋਲੀਆਂ ਪਸੰਦ ਕਰਦੀਆਂ ਹਨ| ਇਸ ਵਿਚ 12 ਹਫ਼ਤਿਆਂ ਦੀ ਗੋਲੀਆਂ ਹਨ, ਜਿਸ ਵਿੱਚ ਹਾਰਮੋਨ (ਕਿਰਿਆਸ਼ੀਲ) ਰਹਿੰਦੇ ਹਨ ਕਿਉਂਕਿ 1 ਹਫ਼ਤੇ ਦੀਆਂ ਗੋਲੀਆਂ ਵਿਚ ਹਾਰਮੋਨ (ਗੈਰ-ਕਿਰਿਆਸ਼ੀਲ) ਨਹੀਂ ਹੁੰਦੇ| ਮਹਾਵਾਰੀ ਦੇ ਚੱਕਰ ਨੂੰ ਐਕਸਟੈਨਡਿਡ ਕਰਨ ਵੇਲੇ ਕਈ ਵਾਰੀ ਔਰਤਾਂ ਨੂੰ ਸਾਲ ਵਿਚ ਤਿੰਨ ਤੋਂ ਚਾਰ ਵਾਰ ਹੀ ਮਹਾਵਾਰੀ ਹੁੰਦੀ ਹੈ| ਕਈ ਪ੍ਰਕਾਰ ਦੀਆਂ ਓਰਲ ਗਰਭ-ਨਿਰੋਧਕ ਗੋਲੀਆਂ ਜਿਵੇਂ ਕਿ; “ਆਈ.ਪਿਲ” ਆਦਿ ਬਾਜ਼ਾਰ ਮੌਜੂਦ ਵਿਚ ਹਨ| ਇਸ ਦੇ ਨਾਲ ਹੀ ਸਾਲ 1987 ਵਿਚ “ਮਾਲਾ.ਡੀ” ਦੇ ਬ੍ਰਾਂਡ ਅਧੀਨ ਭਾਰਤ ਸਰਕਾਰ ਦੁਆਰਾ “ਓਰਲ ਗਰਭ-ਨਿਰੋਧਕ ਗੋਲੀਆਂ” ਸਕੀਮ ਦੀ ਸ਼ੁਰੂਆਤ ਕੀਤੀ ਗਈ|
ਗਰਭਪਾਤ
ਗਰਭਪਾਤ ਦੇ ਦੋ ਪ੍ਰਕਾਰ ਹਨ- ਮੈਡੀਕਲ ਗਰਭਪਾਤ ਅਤੇ ਸਰਜੀਕਲ ਗਰਭਪਾਤ.
ਮੈਡੀਕਲ ਗਰਭਪਾਤ : ਮੈਡੀਕਲ ਗਰਭਪਾਤ ਇਕ ਕਿਸਮ ਦੀ ਗੈਰ-ਸਰਜੀਕਲ ਗਰਭਪਾਤ ਪ੍ਰਕਿਰਿਆ ਹੈ, ਜਿਸ ਵਿਚ ਗਰਭਪਾਤ ਲਈ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ| ਆਮ ਤੌਰ ’ਤੇ ਮੈਡੀਕਲ ਗਰਭਪਾਤ ਨੂੰ ਹੀ ਓਰਲ ਗਰਭਪਾਤ ਦੀ ਗੋਲੀ ਵਜੋਂ ਜਾਣਿਆ ਜਾਂਦਾ ਹੈ| ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ, ਜਿਸ ਨੂੰ ਮੈਡੀਕਲ ਪੇਸ਼ੇਵਰ ਦੀ ਸਹਿਮਤੀ ਤੋਂ ਬਾਅਦ ਲਿੱਤਾ ਜਾਣਾ ਚਾਹੀਦਾ ਹੈ|
ਸਰਜੀਕਲ ਗਰਭਪਾਤ : ਸਰਜੀਕਲ ਗਰਭਪਾਤ 15 ਹਫਤਿਆਂ ਦਾ ਗਰਭ ਹੁੰਦਾ ਹੈ, ਆਮ ਤੌਰ ’ਤੇ ਵੈਕਯੂਮ ਐਪੀਪਰੇਸ਼ਨ ਸਭ ਤੋਂ ਆਮ ਸਰਜੀਕਲ ਵਿਧੀ ਹੈ ਜਿਸ ਦਾ ਪ੍ਰਯੋਗ ਇਸ ਪ੍ਰਕਾਰ ਦੇ ਗਰਭਪਾਤ ਲਈ ਕੀਤਾ ਜਾਂਦਾ ਹੈ|
ਨਸਬੰਦੀ
ਭਾਰਤ ਸਰਕਾਰ ਨੇ ਡਾਕਟਰਾਂ ਨੂੰ ਪਤੀ ਜਾਂ ਪਤਨੀ ਦੋਹਾਂ ਵਿਚੋਂ ਕਿਸੇ ਇਕ ਦੀ ਨਸਬੰਦੀ ਲਈ ਲਿਖਤੀ ਸਹਿਮਤੀ ਲੈਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ| ਰਾਜ ਸਰਕਾਰਾਂ ਨੇ ਡਾਕਟਰ ਨੂੰ ਸਖ਼ਤੀ ਨਾਲ ਬਿਨੈਕਾਰ ਦੀ ਯੋਗਤਾ ਜਿਵੇਂ ਕਿ ਉਮਰ ਦਾ ਮਾਮਲਾ, ਜੀਉਂਦਿਆਂ ਬੱਚਿਆਂ ਦੀ ਗਿਣਤੀ, ਵਿਵਾਹਕ ਸਥਿਤੀ, ਇਸ ਤਰ੍ਹਾਂ ਦੀਆਂ ਹੋਰ ਸ਼ਰਤਾਂ ਨੂੰ ਅਪਣਾਉਣ ਅਤੇ ਲੋੜੀਂਦੇ ਨਿਯਮਾਂ ਅਤੇ ਨੀਤੀ ਦਿਸ਼ਾ-ਨਿਰਦੇਸ਼ਾਂ ਨੂੰ ਨਿਰਧਾਰਤ ਕੀਤਾ ਹੈ| ਜਦੋਂ ਤੱਕ ਡਾਕਟਰਾਂ ਦੁਆਰਾ ਕਿਸੇ ਔਰਤ/ਮਰਦ ਦੀ ਉਮਰ 35 ਸਾਲ, ਵਿਆਹੁਤਾ ਅਤੇ ਇਸ ਤਰ੍ਹਾਂ ਦੇ ਆਪਰੇਸ਼ਨ ਲਈ ਦੋਹਾਂ ਦੀ ਸਹਿਮਤੀ ਆਦਿ ਸ਼ਰਤਾਂ ਨਾ ਪ੍ਰਾਪਤ ਕੀਤੀਆਂ ਗਈਆਂ ਹੋਵੇ, ਤਾਂ ਤੱਕ ਉਨ੍ਹਾਂ ਦੀ ਨਸਬੰਦੀ ਨਹੀਂ ਕੀਤੀ ਜਾ ਸਕਦੀ ਹੈ|
ਭਾਰਤ ਵਿਚ ਔਰਤਾਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੇ ਪ੍ਰਮੁੱਖ ਮੁੱਦੇ ਕੁਪੋਸ਼ਣ, ਮਾਂ ਦੀ ਸਿਹਤ ਵਿਚ ਹੋਣ ਵਾਲੀ ਕਮੀ, ਏਡਜ਼, ਛਾਤੀ ਦਾ ਕੈਂਸਰ, ਘਰੇਲੂ ਹਿੰਸਾ ਆਦਿ ਹਨ|
ਕੁਪੋਸ਼ਣ
ਪੋਸ਼ਟਿਕਤਾ ਵਿਅਕਤੀ ਦੀ ਸਮੁੱਚੀ ਸਿਹਤ, ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ| ਅਕਸਰ ਕੁਪੋਸ਼ਣ ਦੀ ਮੌਜੂਦਗੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ| ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਕੁਪੋਸ਼ਣ ਨਾਲ ਪੀੜਿਤ ਔਰਤਾਂ ਦੀ ਭਾਰਤ ਵਿਚ ਹੀ ਹਨ| ਸਾਲ 2012 ਵਿਚ ਤਰੌਜੀ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ ਮੁਢੱਲੀ ਕਿਸ਼ੋਰਾ ਅਵਸਥਾ ਵਿਚ ਪੋਸ਼ਟਕ ਤੱਤਾਂ ਦਾ ਸੇਵਨ ਵੱਧ ਹੋਣਾ ਚਾਹੀਦਾ ਹੈ| ਹਾਲਾਂਕਿ ਆਮ ਤੌਰ ’ਤੇ ਇਹ ਦੇਖਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਿਚ ਵਾਧਾ ਹੁੰਦਾ ਹੈ, ਉਨ੍ਹਾਂ ਵਿਚ ਕੁਪੋਸ਼ਣ ਦੀ ਦਰ ਵਧਦੀ ਜਾਂਦੀ ਹੈ| ਜੱਚਾ ਕੁਪੋਸ਼ਣ, ਅਸਲ ਵਿਚ ਮਾਵਾਂ/ਔਰਤਾਂ ਦੀ ਮੌਤ ਦਰ ਦੇ ਵੱਧ ਜ਼ੋਖ਼ਮ ਅਤੇ ਬੱਚੇ ਦੇ ਜਨਮ ਵੇਲੇ ਹੋਣ ਵਾਲੀਆਂ ਪਰੇਸ਼ਾਨੀਆਂ ਨਾਲ ਸਬੰਧਿਤ ਹੈ| ਕੁਪੋਸ਼ਣ ਦੇ ਮਸਲਿਆਂ ਨੂੰ ਹੱਲ ਕਰਨ ਨਾਲ ਔਰਤਾਂ ਅਤੇ ਬੱਚਿਆਂ ਦੇ ਮਾਮਲੇ ਵਿਚ ਲਾਹੇਵੰਦ ਨਤੀਜੇ ਸਾਹਮਣੇ ਆਉਣਗੇ|
ਜੱਚਾ ਦੀ ਸਿਹਤ ਵਿਚ ਕਮੀ ਆਉਣਾ
ਮਾਵਾਂ ਦੀ ਸਿਹਤ ਵਿਚਲੀ ਘਾਟ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਆਰਥਿਕ ਅਸਮਾਨਤਾਵਾਂ ਦਾ ਕਾਰਣ ਹੁੰਦੀ ਹੈ| ਮਾਂ ਦੀ ਸਿਹਤ ਵਿਚਲੀ ਕਮੀ ਬੱਚੇ ਨੂੰ ਤਾਂ ਪ੍ਰਭਾਵਿਤ ਕਰਦੀ ਹੀ ਹੈ, ਪਰ ਉਸ ਦੇ ਨਾਲ-ਨਾਲ ਕਿਸੇ ਇਕ ਔਰਤ ਦੁਆਰਾ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਯੋਗਤਾ ਨੂੰ ਵੀ ਘੱਟ ਕਰ ਦਿੰਦੀ ਹੈ|
ਇਸ ਲਈ, ਪੂਰੇ ਭਾਰਤ ਵਿਚ ਔਰਤਾਂ/ਮਾਵਾਂ ਦੀ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ‘ਕੌਮੀ ਸਿਹਤ ਪ੍ਰੋਗਰਾਮ’ ਜਿਵੇਂ ਕਿ; ‘ਕੌਮੀ ਪੇਂਡੂ ਸਿਹਤ ਮਿਸ਼ਨ (ਐਨ.ਆਰ.ਐਚ.ਐਮ) ਅਤੇ ਪਰਿਵਾਰ ਭਲਾਈ ਪ੍ਰੋਗਰਾਮ’ ਆਦਿ ਬਨਾਏ ਗਏ ਹਨ| ਭਾਵੇਂ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਵਿਚ ਇਸ ਪ੍ਰੋਗਰਾਮ ਵਿਚ ਪ੍ਰਗਤੀਸ਼ੀਲ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਕਈ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ ਵਿਚ ਅਜੇ ਵੀ ਭਾਰਤ ਵਰਗੇ ਦੇਸ਼ ਵਿਚ ਜੱਚਾ ਦੀ ਮੌਤ ਦਰ ਜ਼ਿਆਦਾ ਹੀ ਹੈ|
ਸਾਲ 1992 ਤੋਂ 2006 ਦੌਰਾਨ ਦੁਨੀਆ ਭਰ ਵਿੱਚ ਲਗਭਗ 20 ਪ੍ਰਤੀਸ਼ਤ ਜੱਚਾ ਦੀ ਮੌਤ ਭਾਰਤ ਵਰਗੇ ਦੇਸ਼ ਵਿਚ ਹੀ ਹੋਈ ਹੈ| ਜੱਚਾ ਦੀ ਮੌਤ ਦਰ ਦੇ ਉੱਚ ਪੱਧਰੀ ਕਾਰਣ ਸਿੱਧੇ ਤੌਰ 'ਤੇ ਆਰਥਿਕ ਸਥਿਤੀਆਂ ਅਤੇ ਸੱਭਿਆਚਾਰਕ ਸੀਮਾਵਾਂ ਦੀ ਅਸਮਾਨਤਾਵਾਂ ਨਾਲ ਸਬੰਧਿਤ ਹਨ, ਜੋ ਦੇਖਭਾਲ ਦੀ ਪਹੁੰਚ ਨੂੰ ਸੀਮਿਤ ਕਰਦੇ ਹਨ| ਹਾਲਾਂਕਿ, ਇਹ ਕਹਿਣਾ ਵੀ ਗਲਤ ਨਹੀਂ ਕਿ ਕਿ ਜੱਚਾ ਦੀ ਮੌਤ ਦਰ ਪੂਰੇ ਭਾਰਤ ਵਿੱਚ ਸਮਾਨ ਹੈ ਜਾਂ ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਸ਼ੇਸ਼ ਰਾਜ ਦੇ ਸ਼ਹਿਰੀ ਖੇਤਰ ਵਿਚ ਢੁਕਵੇਂ ਮੈਡੀਕਲ ਸਾਧਨਾਂ ਦੀ ਉਪਲਬੱਧੀ ਕਾਰਣ ਜੱਚਾ ਮੌਤ ਦਰ ਵਿਚ ਕਮੀ ਮਹਿਸੂਸ ਕੀਤੀ ਗਈ ਹੈ| ਦੇਸ਼ ਦੇ ਜਿਨ੍ਹਾਂ ਰਾਜਾਂ ਵਿਚ ਸਾਖਰਤਾ ਅਤੇ ਵਿਕਾਸ ਦਰ ਉੱਚ ਹੈ, ਉੱਥੇ ਜੱਚਾ ਦੀ ਸਿਹਤ ਵਿਚ ਵਾਧਾ ਅਤੇ ਨੰਵਜੰਮੇ ਬੱਚੇ ਦੀ ਮੌਤ ਦਰ ਘੱਟ ਪਾਈ ਗਈ ਹੈ|
ਆਤਮ-ਹੱਤਿਆ
ਭਾਰਤ ਵਿਚ ਆਤਮ-ਹੱਤਿਆ ਇੱਕ ਵੱਡੀ ਸਮੱਸਿਆ ਹੈ, ਆਤਮ-ਹੱਤਿਆ ਦੀ ਇਸ ਦਰ ਬਾਕੀ ਵਿਕਸਿਤ ਦੁਨੀਆ ਦੇ ਮੁਕਾਬਲੇ ਭਾਰਤ ਵਰਗੇ ਦੇਸ਼ ਵਿਚ ਪੰਜ ਗੁਣਾ ਵੱਧ ਪਾਇਆ ਗਿਆ ਹੈ| ਆਂਕੜਿਆ ਦੇ ਮੁਤਾਬਕ, ਭਾਰਤ ਵਿਚ ਮਰਦਾਂ ਦੀ ਤੁਲਨਾ ’ਚ ਔਰਤਾਂ ਵਿਚ ਆਤਮ ਹੱਤਿਆ ਦੀ ਦਰ ਨੂੰ ਵੱਧ ਮਹਿਸੂਸ ਕੀਤਾ ਗਿਆ ਹੈ| ਔਰਤਾਂ ਦੀ ਆਤਮ-ਹੱਤਿਆ ਦੇ ਸਭ ਤੋਂ ਆਮ ਕਾਰਣ ਸਿੱਧੇ ਤੌਰ ’ਤੇ ਸੰਬੰਧਿਤ ਹਨ:
ਭਾਰਤ ਦੇਸ਼ ਵਿਚ ਖ਼ਾਸ ਤੌਰ ’ਤੇ ਸੈਕਸ ਵਰਕਰ ਵਿਚ ਆਤਮ-ਹੱਤਿਆ ਦੀ ਦਰ ਸਭ ਤੋਂ ਜ਼ਿਆਦਾ ਪਾਈ ਗਈ ਹੈ, ਇਨ੍ਹਾਂ ਔਰਤਾਂ ਵਿਚ ਆਪਣੇ ਕੰਮ ਅਤੇ ਲਿੰਗਕ ਵਿਤਕਰੇ ਕਰਕੇ ਇਹ ਦਰ ਬਹੁਤ ਹੀ ਉੱਚ ਪੱਧਰੀ ਹੈ|
ਘਰੇਲੂ ਹਿੰਸਾ
ਭਾਰਤ ਵਿਚ ਘਰੇਲੂ ਹਿੰਸਾ ਇਕ ਪ੍ਰਮੁੱਖ ਮੁੱਦਾ ਹੈ| ਵਿਸ਼ਵ ਭਰ ਵਿਚ ਘਰੇਲੂ ਹਿੰਸਾ ਨੂੰ ਔਰਤਾਂ ਦੇ ਵਿਰੁੱਧ ਸਰੀਰਕ, ਮਨੋਵਿਗਿਆਨਕ ਅਤੇ ਲਿੰਗਕ ਹਿੰਸਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਇਸ ਸਮੇਂ ਵਿਸ਼ਵ ਸਿਹਤ ਸੰਗਠਨ ਦੁਆਰਾ ਇਸ ਨੂੰ ਲੁਕੀ ਹੋਈ ਮਹਾਂਮਾਰੀ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ ਗਿਆ ਹੈ| ਭਾਰਤ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ III (2005-2006) ਦੀਆਂ ਰਿਪੋਟਾਂ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ 31 ਫੀਸਦੀ ਔਰਤਾਂ ਨੇ ਸਰੀਰਕ ਹਿੰਸਾ ਦੇ ਸ਼ਿਕਾਰ ਹੋਣ ਬਾਰੇ ਆਪਣੀ ਰਿਪੋਰਟ ਦਰਜ਼ ਕਰਵਾਈ ਹੈ| ਹਾਲਾਂਕਿ, ਪੀੜਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਬਹੁਤ ਜ਼ਿਆਦਾ ਹੋ ਸਕਦੀ ਹੈ|
ਕੰਮ ਅਤੇ ਰੁਜ਼ਗਾਰ ਦੀਆਂ ਸਥਿਤੀਆਂ ਵੱਖ-ਵੱਖ ਲਿੰਗਾਂ ਲਈ ਬਿਲਕੁਲ ਵੱਖਰੀਆਂ ਹਨ| ਕੰਮ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਨੂੰ ਆਪਣੇ ਕੰਮ ਸਥਾਨ ’ਤੇ ਲਾਗ, ਹਿੰਸਾ, ਦਿਮਾਗੀਸੱਟਾਂ ਅਤੇ ਜਲਣ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਔਰਤਾਂ ਆਮ ਤੌਰ 'ਤੇ ਕੰਮ ਸਥਾਨ ਖ਼ਾਸ ਤੌਰ ’ਤੇ ਗੈਰ-ਰਵਾਇਤੀ ਕਿੱਤਿਆਂ ਉੱਤੇ ਮਰਦਾਂ ਨਾਲੋਂ ਜ਼ਿਆਦਾ ਭੇਦਭਾਵ ਅਤੇ ਪਰੇਸ਼ਾਨੀ ਨਾਲ ਪੀੜਤ ਹੁੰਦੀਆਂ ਹਨ|
http://www.who.int/gender/other_health/Gender,HealthandWorklast.pdf
ਭਾਰਤ ਲਈ ਲਿੰਗ ਸਸ਼ਕਤੀਕਰਣ: : http://wcd.nic.in/publication/gdigemSummary%20Report/GDIGEMSummary.pdf
http://www.cdc.gov/women/
http://www.motherchildtrust.
http://motherchildnutrition.org/
http://nrhm-mctsrpt.nic.in/MHFW/UI/FAQAnc.aspx
http://www.womenshealth.gov/
http://www.nlm.nih.gov/medlineplus/womenshealth.html
Age of Marriage