ਕਿਸ਼ੋਰਾਂ ਦੀ ਸਿਹਤ

ਡਬਲਿਊ.ਐਚ.ਓ ਦੇ ਅਨੁਸਾਰ 10-19 ਸਾਲ ਤੱਕ ਦੀ ਉਮਰ ਵਿਚ ਕਿਸੇ ਬੱਚੇ ਦੇ ਸਰੀਰ ਵਿਚ ਬੇਹੱਦ ਬਦਲਾਉ ਵਾਪਰਦੇ ਹਨ| ਉਹ ਜਵਾਨੀ ਦੀ ਅਵਸਥਾ  ਵਿੱਚ ਪਰਵੇਸ਼ ਕਰਦਾ ਹੈ, ਜਿਸ ਕਰਕੇ ਉਹ ਸਰੀਰਕ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਭਾਵਨਾਤਮਕ ਤਬਦੀਲੀਆਂ ਵੀ ਅਨੁਭਵ ਕਰਦਾ ਹੈ| ਨਤੀਜੇ ਵਜੋਂ ਸਰੀਰਕ ਪਰਿਵਰਤਨ ਦੇ ਨਾਲ ਉਸ ਦੇ ਵਿਹਾਰ ਅਤੇ ਸ਼ਖ਼ਸੀਅਤ ਵਿਚ ਅਚਾਨਕ ਪਰਿਵਰਤਨ ਵਾਪਰਦੇ ਹਨ| ਮਹੀਨਾਵਾਰ ਤੇ ਹੋਰਨਾਂ ਸਰੀਰਕ ਪਰਿਵਰਤਨਾਂ ਕਰਕੇ ਅਤੇ ਹਾਰਮੋਨ ਦੇ ਵੱਧਣ ਦਾ ਇਨ੍ਹਾਂ ਨੌਜਵਾਨਾਂ ਦੇ ਮੂਡ ਵਿਚ ਵੱਖਰੇ ਕਿਸਮ ਦਾ ਪ੍ਰਭਾਵ ਪੈਂਦਾ ਹੈ ਜਿਸ ਕਾਰਣ ਇਨ੍ਹਾਂ ਨੂੰ ਕਈ ਪ੍ਰਕਾਰ ਦੇ ਬਦਲਾਉ ਦਾ ਸਾਹਮਣਾ ਕਰਨਾ ਪੈਂਦਾ ਹੈ| ਸਥਿਤੀਆਂ ਵਿਚਲੇ ਇਨ੍ਹਾਂ ਪਰਿਵਰਤਨਾਂ ਕਾਰਣ ਕਿਸ਼ੋਰਾਂ ਵਿਚ ਜਾਗਰੂਕਤਾ ਪੈਦਾ ਹੋਣ ਲੱਗ ਪੈਂਦੀ ਹੈ|

ਜਵਾਨੀ – ਵਿਕਾਸ ਨਾਲ ਸੰਬੰਧਿਤ ਉਛਾਲ

ਪ੍ਰਸ਼ਨ- ਕਿਸ਼ੋਰਾਂ ਲਈ ਸਿਹਤਮੰਦ ਭੋਜਨ ਕੀ ਹੈ?

ਪ੍ਰਸ਼ਨ- ਕਿਸ਼ੋਰਾਂ ਵਿਚ ਵੱਖ-ਵੱਖ ਸਿਹਤ ਮੁੱਦੇ ਕਿਹੜੇ ਹਨ?

ਪ੍ਰਸ਼ਨ- ਸ਼ਰਾਬ, ਨਸ਼ਾ ਜਾਂ ਹੋਰਨਾਂ ਪਦਾਰਥਾਂ ਦੀ ਵੱਧ ਵਰਤੋ ਕਰਨ ਦੇ ਮੁਢਲੇ ਚੇਤਾਵਨੀ ਚਿੰਨ੍ਹ ਕੀ ਹਨ?

ਪ੍ਰਸ਼ਨ- ਕਿਸ਼ੋਰਾਂ ਦੀ ਸਿਹਤ ’ਤੇ  ਸ਼ਰਾਬ ਦੇ ਮਾੜੇ ਅਸਰ ਕਿਹੜੇ ਹਨ ?

ਪ੍ਰਸ਼ਨ- ਕਿਸੇ ਨਸ਼ੇ ਦੇ ਅਮਲ ਦਾ ਵਿਕਾਸ ਕਿਸ ਪ੍ਰਕਾਰ ਹੁੰਦਾ ਹੈ?

ਪ੍ਰਸ਼ਨ- ਕਿਸ਼ੋਰਾਂ ਲਈ ਸੁਰੱਖਿਆ ਸੁਝਾਅ ਕੀ ਹਨ?

ਪ੍ਰਸ਼ਨ- ਕੀ ਭਾਰਤ ਵਿਚ ਨੌਜਵਾਨਾਂ ਲਈ ਕੋਈ ਨੈਸ਼ਨਲ ਹੈਲਥ ਪ੍ਰੋਗਰਾਮ ਹੈ?

ਬਾਹਰੀ ਲਿੰਕ/ ਹਵਾਲੇ

ਚਰਚਾ

ਮੁਟਿਆਰਪਣ ਸੰਬੰਧੀ ਵਿਕਾਸ ਤੇਜ਼ੀ

ਕੁੜੀਆਂ ਵਿਚ ਜਿਨਸੀ ਵਿਕਾਸ 8 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਸ਼ੁਰੂ ਹੁੰਦਾ ਹੈ ਅਤੇ 10 ਤੋਂ 14 ਸਾਲ ਦੀ ਉਮਰ ਵਿਚਕਾਰ ਵਿਕਾਸ ਦੀ ਅਵਸਥਾ ਵਿਚ ਉਛਾਲ ਆਉਂਦਾ ਹੈ|

ਮੁੰਡਿਆਂ ਵਿਚ ਜਿਨਸੀ ਵਿਕਾਸ 10 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਸ਼ੁਰੂ ਹੁੰਦਾ ਹੋਇਆ ਜਦੋਂ ਤੱਕ ਉਹ 16 ਸਾਲ ਦੇ ਨਹੀਂ ਹੋ ਜਾਂਦੇ ਇਹ ਵਿਕਾਸ ਨਿਰੰਤਰ ਰੂਪ ਵਿਚ ਚਲਦਾ ਰਹਿੰਦਾ ਹੈ|

ਕੁੜੀਆਂ ਵਿਚ ਬਦਲਾਉ

ਹੇਠ ਲਿੱਖੀਆਂ ਘਟਨਾਵਾਂ ਦੀ ਤਰਤੀਬ ਕੁੜੀਆਂ ਦੇ ਜਵਾਨ ਹੋਣ ਦੀ ਸਥਿਤੀ ਦਾ ਵਰਣਨ ਕਰਦੀਆਂ ਹਨ ਜੋ ਇਸ ਪ੍ਰਕਾਰ ਹੈ:

 • ਉਚਾਈ ਦੀ ਵਿਕਾਸ ਦਰ ਵਿਚ ਵਾਧਾ ਹੁੰਦਾ ਹੈ|
 • ਬੱਚੇਦਾਨੀ ਅਤੇ ਯੋਨੀ ਦੇ ਆਕਾਰ ਵਿਚ ਵਾਧਾ ਹੁੰਦਾ ਹੈ|
 •  ਛਾਤੀ ਦੇ ਆਕਾਰ ਵਿਚ ਵਾਧਾ ਹੁੰਦਾ ਹੈ|
 • ਆਮ ਤੌਰ 'ਤੇ ਛਾਤੀ ਦੇ ਵਿਕਾਸ ਦੀ ਸ਼ੁਰੂਆਤ ਦੇ 6 ਤੋਂ 12 ਮਹੀਨਿਆਂ ਦੇ ਅੰਦਰ ਗੁਪਤਅੰਗਾਂ ਵਿਚ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ|
 • ਜਵਾਨੀ ਤੋਂ 2 ਸਾਲ ਬਾਅਦ ਵਿਚ ਹੀ ਉਚਾਈ ਵਿੱਚ ਵਿਕਾਸ ਦੀ ਦਰ ਚਰਮ ’ਤੇ ਪਹੁੰਚ ਜਾਂਦੀ ਹੈ|

ਜਦੋਂ ਕੁੜੀਆਂ ਨੂੰ ਮਹਾਵਾਰੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਆਮ ਤੌਰ 'ਤੇ 1 ਜਾਂ 2 ਇੰਚ ਹੋਰ ਵਧਣਾ ਸ਼ੁਰੂ ਹੋ ਜਾਂਦੀਆਂ ਹਨ ਅਤੇ 14 ਜਾਂ 15 (ਛੋਟੀ ਜਾਂ ਵੱਡੀ ਉਮਰ ਜਵਾਨੀ ਸ਼ੁਰੂ ਹੋਣ ’ਤੇ ਨਿਰਭਰ ਕਰਦਾ ਹੈ) ਸਾਲ ਦੀ ਉਮਰ ਵਿਚ ਬਾਲਗ ਫਾਈਨਲ ਉਚਾਈ ਤੱਕ ਪਹੁੰਚ ਜਾਂਦੀਆਂ ਹਨ|

ਮੁੰਡਿਆਂ ਵਿਚ ਬਦਲਾਉ

ਮੁੰਡਿਆਂ ਵਿਚ 10 ਤੋਂ 16 ਸਾਲ ਦੀ ਉਮਰ ਵਿਚਕਾਰ ਜਵਾਨੀ ਦੇ ਪਹਿਲੇ ਸਰੀਰਕ ਬਦਲਾਉ ਦੇਖਣ ਨੂੰ ਮਿਲਦੇ ਹਨ| ਉਹ 12 ਤੋਂ 15 ਸਾਲ ਦੀ ਉਮਰ ਵਿਚਕਾਰ ਤੇਜ਼ੀ ਵਧਦੇ ਹਨ| ਔਸਤ ਤੌਰ 'ਤੇ ਮੁੰਡੇ ਕੁੜੀਆਂ ਨਾਲੋਂ 2 ਬਾਅਦ ਤੋਂ ਹੀ ਵਧਣਾ ਸ਼ੁਰੂ ਕਰਦੇ ਹਨ| ਅਧਿਕਤਰ ਮੁੰਡੇ 16 ਸਾਲ ਦੀ ਉਮਰ ਤੱਕ ਹੀ ਵਧਦੇ ਹਨ ਪਰ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿਚ ਵਾਧਾ ਨਿਰੰਤਰ ਰੂਪ ਵਿਚ ਜਾਰੀ ਰਹਿੰਦਾ ਹੈ|

ਮੁੰਡਿਆਂ ਵਿਚ ਜਵਾਨੀ ਦੇ ਗੁਣ ਸ਼ਾਮਿਲ ਹਨ:

 • ਲਿੰਗ/ਕਾਮ ਇੰਦਰੀ ਅਤੇ ਅੰਡਕੋਸ਼ ਦੇ ਆਕਾਰ ਵਿਚ ਵਾਧਾ
 • ਗੁਪਤਅੰਗਾਂ ਵਿਚ ਵਾਲ ਦਿਸਣ, ਜਿਸ ਵਿਚ ਅੰਡਰਆਰਮਸ ਤੇ ਚਿਹਰੇ ਦੇ ਵਾਲ ਵੀ ਸ਼ਾਮਿਲ ਹਨ|
 • ਆਵਾਜ਼ ਗੂੜ੍ਹੀ ਅਤੇ ਕਈ ਵਾਰੀ ਕਰੈਕ ਹੋ ਜਾਂਦੀ ਹੈ|
 • ਗਲ ਘੰਡੀ ਜਾਂ ਐਡਮਸ ਐਪਲ ਵੱਧ ਜਾਂਦੇ ਹਨ|
 •  ਅੰਡਕੋਸ਼ ਵਿਚ ਸ਼ੁਕ੍ਰਾਣੂ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ|

ਪ੍ਰਸ਼ਨ- ਕਿਸ਼ੋਰ ਅਵਸਥਾ ਵਾਲਿਆਂ ਲਈ ਸਿਹਤਮੰਦ ਖਾਨਾ ਕੀ ਹੈ?

ਸਿਹਤਮੰਦ ਖ਼ੁਰਾਕ ਕਿਸ਼ੋਰ ਅਵਸਥਾ ਵਾਲਿਆਂ ਨੂੰ ਚੰਗਾ ਦਿਸਣ ਅਤੇ ਤੰਦਰੁਸਤ ਰਹਿਣ ਵਿਚ ਮਦਦ ਕਰਦਾ ਹੈ:

ਨਾਸ਼ਤਾ ਕਰਨਾ: ਨਾਸ਼ਤਾ ਛਡਣ ਨਾਲ ਵਜਨ ਘੱਟ ਨਹੀਂ ਹੁੰਦਾ ਕਿਉਂਕਿ ਜਰੂਰੀ ਪੋਸ਼ਕ ਤੱਤ ਖੁੰਝ ਜਾਂਦੇ ਹਨ| ਸਿਹਤਮੰਦ ਨਾਸ਼ਤਾ ਸੰਤੁਲਿਤ ਖ਼ੁਰਾਕ ਦਾ ਮਹੱਤਵਪੂਰਣ ਹਿੱਸਾ ਹੈ ਅਤੇ ਇਹ ਚੰਗੀ ਸਿਹਤ ਲਈ ਸਰੀਰ ਨੂੰ ਵਿਟਾਮਿਨ ਅਤੇ ਹੋਰ ਖਣਿਜ ਪ੍ਰਦਾਨ ਕਰਦਾ ਹੈ| ਪੂਰੇ ਅਨਾਜ ਅਤੇ ਉਸ ਵਿਚ ਫਲਾਂ ਨੂੰ ਕੱਟਣਾ ਸੁਆਦ ਅਤੇ ਦਿਨ ਦੀ ਸ਼ੁਰੂਆਤ ਕਰਨ ਦਾ ਸਹੀ ਤਰੀਕਾ ਹੈ|

ਇਕ ਦਿਨ ਵਿਚ ਫਲਾਂ ਤੇ ਸਬਜੀਆਂ ਨੂੰ ਖਾਉਣ ਦਾ ਫਾਇਦਾ : ਫਲ ਅਤੇ ਸਬਜੀਆਂ ਵਿਟਾਮਿਨ ਅਤੇ ਖਣਿਜ ਪਦਾਰਥਾਂ ਦਾ ਮੁੱਖ ਸਰੋਤ ਹਨ ਜੋ ਕਿ ਸਰੀਰ ਲਈ ਬਹੁਤ ਜਰੂਰੀ ਹਨ| ਫਲਾਂ ਦਾ ਤਾਜ਼ਾ ਜੂਸ ਅਤੇ ਸਬਜੀਆਂ ਸੰਤੁਲਿਤ ਖ਼ੁਰਾਕ ਵਿਚ ਮਦਦ ਕਰਦੇ ਹਨ| ਨਾਸ਼ਤੇ ਦੇ ਸਮੇਂ, ਅਜਿਹਾ ਪ੍ਰਤਿਸਥਾਪਿਤ ਖਾਣਾ ਜਿਸ ਵਿਚ ਸਿਹਤਮੰਦ ਚੋਣ ਲਈ ਉੱਚ ਮਾਤਰਾ ਵਿਚ ਸੰਤ੍ਰਿਪਤ ਚਰਬੀ ਅਤੇ ਖੰਡ ਸ਼ਾਮਿਲ ਹੋਣ: ਸੰਤ੍ਰਿਪਤ ਚਰਬੀ ਵਾਲਾ ਪ੍ਰਤਿਸਥਾਪਿਤ ਖਾਣਾ ਜਿਸ ਵਿਚ ਪਾਇ, ਪਰਉਸੈਸ ਮੀਟ, ਬਿਸਕੁਟ ਅਤੇ ਚਾਕਲੇਟ ਇਸ ਤੋਂ ਇਲਾਵਾ ਜਿਸ ਵਿਚ ਉੱਚ ਮਾਤਰਾ ਵਿਚ ਸ਼ੂਗਰ ਜਿਵੇਂ ਕਿ ਕੇਕ, ਪੇਸਟਰੀ, ਮਠਿਆਈ ਆਦਿ ਵੀ  ਸ਼ਾਮਿਲ ਹਨ|

ਕਾਫ਼ੀ ਮਾਤਰਾ ਵਿਚ ਤਰਲ ਪਦਾਰਥਾਂ ਦਾ ਸੇਵਨ : ਵਿਅਕਤੀ ਨੂੰ ਇਕ ਦਿਨ ਵਿਚ ਛੇ ਤੋਂ ਅਠ ਗਿਲਾਸ ਪਾਣੀ,  ਬੇ-ਮਿੱਠਾ ਜੂਸ (ਪਾਣੀ ਤੋਂ ਪਤਲਾ) ਅਤੇ ਦੁੱਧ ਵਰਗੇ ਸਿਹਤਮੰਦ ਵਿਕਲਪਾਂ ਦਾ ਸੇਵਨ ਕਰਨਾ ਚਾਹੀਦਾ ਹੈ|

ਸਿਹਤਮੰਦ ਭੋਜਨ ਖਾਉਣਾ : ਖਾਣਾ ਜਿਵੇਂ ਕਿ ਅਨਾਜ ਦੀ ਰੋਟੀ, ਸੇਮ, ਸਾਬਤ ਅਨਾਜ ਫਲ ਅਤੇ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ| ਉੱਚ ਫਾਈਬਰ ਵਾਲਾ ਖਾਣਾ ਤੁਹਾਨੂੰ ਲੰਮੇਂ ਸਮੇਂ ਤੱਕ ਭਰਿਆ-ਭਰਿਆ ਮਹਿਸੂਸ ਕਰਾਉਂਦਾ ਹੈ|

ਵਜਨ ਘੱਟ ਹੋਣਾ : ਚੰਗੀ ਖ਼ੁਰਾਕ ਨਾ ਲੈਣਾ ਜਾਂ ਖਾਣਾ ਨਾ ਖਾਨ ਕਰਕੇ ਸਰੀਰ ਵਿਚ ਪੋਸ਼ਟਿਕ ਖ਼ੁਰਾਕ ਦੀ ਕਮੀ ਹੋ ਜਾਂਦੀ ਹੈ| ਇਸ ਕਾਰਣ ਵਜਨ ਘੱਟ ਹੋਣ ਲੱਗ ਪੈਂਦਾ ਹੈ| ਵਜਨ ਘੱਟ ਹੋਣ ਨਾਲ ਵੀ ਵਿਭਿੰਨ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ| ਅਗਰ ਤੁਹਾਡਾ ਵਜਨ ਘੱਟ ਹੈ ਤਾਂ ਸਹੀ ਤਰੀਕੇ ਨਾਲ ਵਜਨ ਵਧਾਉਣ ਜਰੂਰੀ ਹੁੰਦਾ ਹੈ|

ਵਜਨ ਘੱਟ ਹੋਣਾ : ਜ਼ਿਆਦਾ ਚਰਬੀ ਜਾਂ ਮਿੱਠੇ ਵਾਲਾ ਭੋਜਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀ ਹੁੰਦੀ ਹੈ ਜੋ ਕਿ ਵਜਨ ਵਧਣ ਦਾ ਮੁੱਖ ਕਾਰਣ ਹੈ| ਉੱਚ ਚਰਬੀ ਅਤੇ ਖੰਡ ਵਾਲਾ ਖਾਣਾ ਘੱਟ ਖਾਣਾ ਚਾਹੀਦਾ ਹੈ ਅਤੇ ਨਾਲ ਹੀ ਵਜਨ ਘੱਟ ਕਰਨ ਲਈ ਸਵੈਪਿੰਗ ਜਾਂ ਬਿਨਾਂ ਖੰਡ ਵਾਲਾ ਜੂਸ ਪੀਣਾ ਚਾਹੀਦਾ ਹੈ| ਸਿਹਤਮੰਦ ਸੰਤੁਲਿਤ ਖ਼ੁਰਾਕ ਦੁਆਰਾ ਤੁਹਾਡੇ ਸਰੀਰ ਨੂੰ ਲੋੜ ਮੁਤਾਬਿਕ ਸਾਰੇ ਪੌਸ਼ਟਿਕ ਤੱਤ ਪ੍ਰਪਾਤ ਹੁੰਦੇ ਹਨ|

ਹਵਾਲੇ: http://www.nhs.uk/Livewell/Goodfood/Pages/healthy-eating-teens.aspx

ਪ੍ਰਸ਼ਨ- ਕਿਸ਼ੋਰਾਂ ਵਿਚ ਸਿਹਤ ਦੇ ਵੱਖ-ਵੱਖ ਮਸਲੇ ਕੀ ਹਨ?

ਡਿਪਰੈੱਸ਼ਨ:

ਡਿਪਰੈੱਸ਼ਨ ਨੂੰ ਬਹੁਤ ਜੀ ਜ਼ਿਆਦਾ ਨਿਰਾਸ਼ਾ ਦੀ ਸਥਿਤੀ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਿਥੇ ਮਰੀਜ਼ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਕਿ ਉਨ੍ਹਾਂ ਵਿਚ ਵਾਤਾਵਰਣ ਪ੍ਰਤੀ ਗੰਭੀਰ ਬੇਰੁੱਖੀ ਦਾ ਵਿਕਾਸ ਹੋ ਸਕਦਾ ਹੈ|

ਕਿਸ਼ੋਰਾਂ ਵਿਚ ਡਿਪਰੈਸ਼ਨ ਦੇ ਕੁਝ ਆਮ ਲੱਛਣ ਇਸ ਪ੍ਰਕਾਰ ਹੋ ਸਕਦੇ ਹਨ :

 • ਅਕਾਦਮਿਕ ਪ੍ਰਾਪਤੀ 'ਚ ਗਿਰਾਵਟ
 • ਦੋਸਤੀ ਦੇ ਵਿਹਾਰ ਦੀ ਸਮੱਸਿਆ
 • ਪਰਿਵਾਰ ਅਤੇ ਹੋਰ ਲੋਕਾਂ ਦੇ ਨਾਲ ਸੰਪਰਕ ਵਿਚ ਕਮੀ ਆਉਣਾ
 • ਉਤਸ਼ਾਹ ਅਤੇ ਊਰਜਾ ਦੀ ਘਾਟ ਅਤੇ ਸਵੈ- ਪ੍ਰੇਰਣਾ ਵਿਚ ਮੁਸ਼ਕਲ ਆਉਣਾ
 • ਬੇਵਜਹ ਵਲਵਲਾ, ਗੁਸਾ ਅਤੇ ਰੋਸ਼
 • ਉਦਾਸੀ ਅਤੇ ਲਾਚਾਰੀ ਦਾ ਭਾਵਨਾ
 • ਆਲੋਚਨਾ ਕਰਨ ’ਤੇ ਵੱਧ ਪ੍ਰਤੀਕਰਮ
 • ਮਾਤਾ-ਪਿਤਾ ਦੀ ਉਮੀਦ ਦੇ ਕਾਬਿਲ ਨਾ ਹੋਣਾ
 • ਸਵੈ-ਮਾਣ ਦੀ ਘਾਟ ਅਤੇ ਅਪਰਾਧ ਭਾਵਨਾ ਤੋਂ ਗ੍ਰਸਤ

ਕਿਸ਼ੋਰਾਂ ਦਾ ਮੂਡ ਝੂਮਦਾ ਹੈ : ਕਿਸ਼ੋਰਵਸਥਾ ਵਿਚ ਬੱਚਿਆਂ ਅੰਦਰ ਕਈ ਪ੍ਰਕਾਰ ਦੀ ਭਾਵਨਾਤਮਕ, ਸਮਾਜਕ ਅਤੇ ਸਰੀਰਕ ਤਬਦੀਲੀ ਵਾਪਰਦੀ ਹੈ|

ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਕੁਝ ਜਿਵੇਂ ਕਿ ਦੋਸਤੀ, ਪੜ੍ਹਾਈ, ਰਿਸ਼ਤੇ  ਅਤੇ ਹੋਰ ਬਹੁਤ ਕੁਝ ਵਾਪਰਦਾ ਹੈ| ਅਗਰ ਇਹ ਲੋਕ ਚਿੜਚਿੜਾਪਣ ਅਤੇ ਮੂਡੀ ਹੋਣ ਤਾਂ ਇਨ੍ਹਾਂ ਚੀਜ਼ਾਂਤੇ ਵਿਚਾਰ ਕੀਤਾ ਜਾ ਸਕਦਾ ਹੈ:

ਨੀਂਦਰ ਦੀ ਗੁਣਵੱਤਾ : ਰਾਸ਼ਟਰੀ ਸੌਣ ਫਾਊਡੇਸ਼ਨ ਅਮਰੀਕਾ ਦੇ ਅਨੁਸਾਰ, ਕਿਸ਼ੋਰਾਂ ਨੂੰ ਰਾਤ ਵੇਲੇ ਅੱਠ ਤੋਂ ਨੌ ਘੰਟਿਆਂ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ|  ਕਿਸ਼ੋਰਾਂ ਦਾ ਇਨ੍ਹਾਂ ਘੰਟਿਆਂ ਤੋਂ ਘੱਟ ਜਾਂ ਵਾਧੂ ਸੌਣਾ ਉਨ੍ਹਾਂ ਅੰਦਰ ਨਿਰਾਸ਼ਾ ਦੀ ਸੰਭਾਵਨਾ ਦੇ ਨਾਲ ਆਤਮਘਾਤ ਦੀ ਸੰਭਾਵਨਾ ਵੀ ਪੈਦਾ ਕਰਦਾ ਹੈ| ਇਸ ਲਈ ਯਕੀਨੀ ਤੌਰ ’ਤੇ ਰਾਤ ਦੀ ਨੀਂਦਰ ਸਿਹਤਮੰਦ ਬੱਚੇ ਲਈ ਇਕ ਮਹੱਤਵਪੂਰਣ ਵਰਤਾਰਾ ਹੈ|

ਮੂਡ ਅਤੇ ਸੰਭਵ ਡਿਪਰੈਸ਼ਨ : ਜਵਾਨੀ ਦੇ ਸਾਲ ਪੂਰੀ ਜ਼ਿੰਦਗੀ ਦੇ “ਸਭ ਤੋਂ ਚੰਗੇ ਸਾਲ” ਕਹਾਉਂਦੇ ਹਨ| ਕੁਝ ਕਿਸ਼ੋਰਾਂ ਡਿਪਰੈਸ਼ਨ ਦਾ ਵਿਕਾਸ ਹੋ ਸਕਦਾ ਹੈ| ਮਾਪਿਆਂ/ਗਾਰਡੀਅਨ ਨੂੰ ਆਪਣੇ ਬੱਚਿਆਂ ਦੀ ਭੁੱਖ, ਸੌਣ ਦੇ ਸਮੇਂ ਵਿਚਲੇ ਬਦਲਾਉ, ਊਰਜਾ ਦੇ ਨੀਵੇਂ ਪੱਧਰ ਅਤੇ ​​ਚਿੜਚਿੜੇਪਨ ਵਰਗੇ ਲੱਛਣਾਂ ਦਾ ਖ਼ਿਆਲ ਕਰਨਾ ਚਾਹੀਦਾ ਹੈ| ਬਹੁਤ ਸਾਰੇ ਨੌਜਵਾਨਾਂ ਵਿਚ ਹਲਕੀ ਤਬਦੀਲੀ ਆਉਂਦੀ ਹੈ ਪਰ ਉਹ ਇੰਨੇ ਉਦਾਸ ਨਹੀਂ ਰਹਿੰਦੇ| ਪਰ ਜੇਕਰ ਕਿਸੇ ਬੱਚੇ ਦੇ ਵਿਹਾਰ ਵਿਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲਦੀ ਹੈ ਤਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ| ਇਸ ਪ੍ਰਕਾਰ ਦੇ ਬੱਚਿਆਂ ਨਾਲ ਗੱਲ ਕਰਨਾ ਅਤੇ ਸਮਝਨਾ ਉਨ੍ਹਾਂ ਨੂੰ ਡਿਪਰੈਸ਼ਨ ਤੋਂ ਬਾਹਰ ਕਢਦਾ ਹੈ|

ਫਿਣਸੀਆਂ/ਮੁਹਾਸੇ : ਮੁਹਾਸੇ ਚਮੜੀ ਦੇ ਰੋਮ ਵਿਚੋਂ ਸ਼ੁਰੂ ਹੋਕੇ ਇਕ ਪ੍ਰਕਾਰ ਦੇ ਤੇਲ ਨਾਲ ਭਰ ਜਾਂਦਾ ਹੈ ਜਿਸ ਨੂੰ ਸੀਬਮ ਕਿਹਾ ਜਾਂਦਾ ਹੈ ਜੋ ਆਮ ਤੌਰ ’ਤੇ ਚਮੜੀ ਅਤੇ ਵਾਲਾ ਨੂੰ ਚਿਕਨਾ ਕਰ ਦਿੰਦੇ ਹਨ| ਹਾਰਮੋਨ ਤਬਦੀਲੀ ਕਾਰਣ ਜਵਾਨੀ ਵੇਲੇ ਫਿਣਸੀਆਂ ਹੋਣਾ ਆਮ ਹੈ ਜਿਸ ਕਾਰਣ ਚਮੜੀ ਵਿਚ ‘ਸੀਬਮ’ ਦਾ ਵੱਧ-ਉਤਪਾਦ ਹੁੰਦਾ ਹੈ| ਕਿਉਂਕਿ ਕਈ ਤੇਲ-ਉਤਪਾਦਕ ਗਲੈਂਡ ਨੱਕ, ਮੱਥੇ, ਅਤੇ ਠੋਡੀ 'ਤੇ ਹੁੰਦੇ ਹਨ| ਕਿਸੇ ਵੀ ਵਿਅਕਤੀ ਨੂੰ ਟੀ-ਜ਼ੋਨ ਵਾਲੇ ਖੇਤਰ ’ਤੇ ਮੁਹਾਸੇ ਅਤੇ ਫਿਣਸੀਆਂ ਵੱਧ ਹੁੰਦੀਆਂ ਹਨ|

ਮੁਹਾਸਿਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਲਈ ਸੰਭਵ ਤੌਰ 'ਤੇ ਪੇਸ਼ ਸੁਝਾਅ ਇਸ ਪ੍ਰਕਾਰ ਹਨ:

 • ਨੌਜਵਾਨਾਂ ਨੂੰ ਇੱਕ ਹਲਕੇ ਸਾਬਣ ਨਾਲ ਆਪਣੇ ਚਿਹਰੇ ਨੂੰ ਦਿਨ ਵਿੱਚ ਦੋ ਵਾਰ ਧੋਣਾ ਚਾਹੀਦਾ ਹੈ| ਨੌਜਵਾਨ ਬੱਚਿਆਂ ਨੂੰ ਹੱਲਕੇ ਸਾਬਣ ਨਾਲ ਦਿਨ ਵਿਚ ਦੋ ਵਾਰ ਮੂੰਹ ਧੋਣਾ ਚਾਹੀਦਾ ਹੈ| ਨਰਮੀ ਨਾਲ ਸਰਕੂਲਰ ਮੋਸ਼ਨ ਵਿਚ ਚਿਹਦੇ ਦੀ ਮਾਲਿਸ਼ ਕਰਨੀ ਚਾਹੀਦੀ ਹੈ| ਚਿਹਰਾ ਸਾਫ਼ ਕਰਨ ਤੋਂ ਬਾਅਦ ਬੇਂਜੋਇਲ ਪੇਰੋਕਸਾਇਡ ਲੋਸ਼ਨ (ਕੋਈ ਤਜਵੀਜ਼ ਦੀ ਲੋੜ ਨਹੀਂ) ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਹ ਤੇਲ ਅਤੇ ਬੈਕਟੀਰਿਆ ਨੂੰ ਘਟਾਉਂਦਾ ਹੈ|
 • ਮੁਹਾਸਿਆਂ ਨੂੰ ਫੋੜਨਾ ਨਹੀਂ ਚਾਹੀਦਾ: ਮੁਹਾਸਿਆਂ ਵਿਚੋਂ ਨਿਕਲਣ ਵਾਲਾ ਸੰਕ੍ਰਮਿਤ ਪਦਾਰਥ ਅਗਾਹ ਚਮੜੀ ਵਿਚ ਚਲਾ ਜਾਂਦਾ ਹੈ ਜਿਸ ਕਾਰਣ ਸੋਜਸ ਅਤੇ ਲਾਲੀ, ਇਥੋਂ ਤੱਕ ਕੇ ਨਿਸ਼ਾਨ ਬਣ ਜਾਂਦੇ ਹਨ|
 • ਅਗਰ ਕੋਈ ਚਸ਼ਮਾ ਜਾਂ ਧੁੱਪ ਦਾ ਚਸ਼ਮਾ ਪਾਉਂਦੇ ਹਨ, ਤਾਂ ਨੱਕ ਅਤੇ ਅੱਖਾਂ ਦੇ ਆਲੇ-ਦੁਆਲੇ ਵਾਲੇ ਰੋਮ  ਵਿਚ ਤੇਲ ਨੂੰ ਰੋਕਣ ਨੂੰ  ਉਨ੍ਹਾਂ ਨੂੰ ਹਮੇਸ਼ਾ ਸਾਫ਼ ਕਰਦੇ ਰਹਿਣਾ ਚਾਹੀਦਾ ਹੈ|
 • ਸੌਣ ਤੋਂ ਪਹਿਲਾਂ ਮੇਇਕਅੱਪ ਨੂੰ ਸਾਫ਼ ਕਰਨਾ ਚਾਹੀਦਾ ਹੈ|
 • ਵਾਧੂ ਮੈਲ ਅਤੇ ਰੋਮ ਵਿਚੋਂ ਤੇਲ ਨਿਕਲਣ ਤੋਂ ਬਚਣ ਲਈ ਆਪਣੇ ਵਾਲਾਂ ਨੂੰ ਚਿਹਰੇ ਨੂੰ ਸਾਫ਼ ਰਖਣਾ ਚਾਹੀਦਾ ਹੈ|

ਚਮੜੀ ਨੂੰ ਸੂਰਜ ਦੀ ਰੋਸ਼ਨੀ ਤੋਂ ਸੁਰੱਖਿਅਤ ਰੱਖਣਾ ਚਾਹੀਦਾ ਹੈ| ਇਹ ਆਰਜ਼ੀ ਰੂਪ ਵਿਚ ਧੁੱਪ ਦੇ ਕਾਰਣ ਹੋਣ ਵਾਲੇ ਮੁਹਾਸਿਆਂ ਦੀ ਤਰ੍ਹਾਂ ਹੁੰਦੇ ਹਨ| ਟੈਨਿੰਗ ਮੁਹਾਸਿਆਂ ਦੀ ਸਥਿਤੀ ਨੂੰ ਹੋਰ ਜ਼ਿਆਦਾ ਬੇਕਾਰ ਹੋ ਜਾਂਦੀ ਹੈ|  ਟੈਨਿੰਗ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ, ਇਸ ਨਾਲ ਚਮੜੀ ’ਤੇ ਝੁਰੜੀਆਂ ਪੈ ਜਾਂਦੀਆਂ ਹਨ, ਜਿਸ ਕਾਰਣ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ|

ਡੀ - ਵਾਰਮਿੰਗ

ਪ੍ਰਸ਼ਨ: ਸ਼ਰਾਬ, ਨਸ਼ਾ ਜਾਂ ਹੋਰਨਾਂ ਪਦਾਰਥਾਂ ਦੀ ਵੱਧ ਵਰਤੋ ਕਰਨ ਦੇ ਮੁਢਲੇ ਚੇਤਾਵਨੀ ਚਿੰਨ੍ਹ ਕੀ ਹਨ?

ਇਸ ਵਿਚ ਜੋ ਚਿੰਨ੍ਹ ਸ਼ਮਿਲ ਹਨ ਉਹ ਇਸ ਪ੍ਰਕਾਰ ਹਨ:

 • ਅਗਰ ਨੌਜਵਾਨ ਲਗਾਤਾਰ ਆਪਣੀ ਅੱਖਾਂ ਵਿਚ ਦਵਾਈ ਪਾਉਂਦੇ ਹਨ ਤਾਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਆਮ ਤੌਰ ’ਤੇ ਆਪਣੀ ਸਿਹਤ ਬਾਰੇ ਸ਼ਿਕਾਇਤ ਕਰਦੇ ਹਨ ਜਿਵੇਂ ਕਿ ਜ਼ਿਆਦਾ ਥਕਾਵਟ|
 •  ਕਿਸ਼ੋਰਾਂ ਦਾ ਸਕੂਲ ਪ੍ਰਤੀ ਰੁਝਾਨ ਘੱਟ ਜਾਂਦਾ ਹੈ ਜਾਂ ਉਨ੍ਹਾਂ ਦੇ ਗ੍ਰੇਡ ਵਿਚ ਵੀ ਕਮੀ ਆ ਜਾਂਦੀ ਹੈ|
 • ਕੈਮੀਕਲ ਨਾਲ ਭਿੱਜਾ ਚਿਥੜਾ ਜਾਂ ਕਾਗਜ਼, ਜਿਸ ਦਾ ਮਤਲਬ ਹੈ ਕਿ, ਕਿਸ਼ੋਰ ਸਾਹ ਨਾਲ ਉਸ ਦੀ ਭਾਪ ਲੈ ਰਹੇ ਹਨ|
 • ਹੋਰ ਲੱਛਣ, ਬੱਚਿਆਂ ਦੇ ਕੱਪੜਿਆਂ, ਹੱਥਾਂ ਜਾਂ ਚਿਹਰੇ 'ਤੇ ਧੱਬੇ ਪੈਣਾ|

ਪ੍ਰਸ਼ਨ: ਸ਼ਰਾਬ ਦਾ ਕਿਸੇ ਕਿਸ਼ੋਰ ਦੀ ਸਿਹਤ ’ਤੇ ਕੀ ਪ੍ਰਭਾਵ ਪੈਂਦਾ ਹੈ?

 • ਸ਼ਰਾਬ ਦੀ ਵਰਤੋਂ ਕਾਰਣ ਪੈਣ ਵਾਲੇ ਮਾੜੇ ਪ੍ਰਭਾਵਾਂ ਵਿਚ ਸ਼ਾਮਿਲ ਹਨ:
 • ਸਹਿ-ਤਾਲਮੇਲ ਦੀ ਘਾਟ ਅਤੇ ਆਲਸੀ ਵਿਹਾਰ ਦਰਸਾਉਣਾ
 • ਇਕਾਗਰਤਾ ਦੀ ਘਾਟ
 • ਮਤਲੀ ਅਤੇ ਉਲਟੀ ਆਉਣਾ
 • ਧੁੰਦਲਾ ਦਿੱਸਣਾ
 • ਧੁੰਦਲੀ ਨਜ਼ਰ ਅਤੇ ਬੋਲਣ ਵਿਚ ਅਸਪਸ਼ਟਤਾ
 •  ਪ੍ਰਬਲ ਵਿਹਾਰ ਜਿਵੇਂ ਕਿ ਗੁੱਸਾ, ਹੁੱਲਾਸ ਅਤੇ ਡਿਪਰੈਸ਼ਨ
 • ਸਿਰ ਪੀੜ
 • ਕਿਸ਼ੋਰਾਂ ਦੁਆਰਾ ਹਨੇਰੇ ਦੀ ਅਵਸਥਾ ਵਿਚ ਚਲੇ ਜਾਣਾ

ਨਿਯਮਿਤ ਰੂਪ ਵਿਚ ਅਤੇ ਲੰਮੇ ਸਮੇਂ ਤੱਕ ਸ਼ਰਾਬ ਦਾ ਸੇਵਨ ਸਰੀਰਕਭਾਵਾਤਮਕ ਜਾਂ ਸਮਾਜਿਕ ਸਮੱਸਿਆ ਦੀ ਅਗਵਾਈ ਕਰਦਾ ਹੈਜਿਸ ਵਿਚ ਸ਼ਾਮਿਲ ਹਨ:

 • ਲੰਮੇ ਸਮੇਂ ਤੱਕ ਸ਼ਰਾਬ ਦੇ ਪ੍ਰਯੋਗ ਨਾਲ ਜਿਗਰ ਦੀ ਗੰਭੀਰ ਬਿਮਾਰੀ, ਕੈਂਸਰ, ਖ਼ਾਸ ਤੌਰ ’ਤੇ ਮੂੰਹ, ਫ਼ੈਰਿਙਕਸ, ਲੈਰਿਙਕਸ, ਆਦਮੀਆਂ ’ਚ ਬਾਉਅਲ ਅਤੇ ਔਰਤਾਂ ਦੀ ਛਾਤੀ ਦਾ ਕੈਂਸਰ ਬਹੁਤ ਹੀ ਆਮ ਬਿਮਾਰੀਆਂ ਹਨ|
 • ਦਿਲ ਅਤੇ ਖ਼ੂਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀ ਦੀ ਸੀਮਾ ਜਿਸ ਵਿਚ ਸਟ੍ਰੋਕ stroke  ਅਤੇ ਹਾਈਪਰਟੈਨਸ਼ਨ ਸ਼ਾਮਿਲ ਹਨ|
 • ਸ਼ਰਾਬ ’ਤੇ ਨਿਰਭਰਤਾ
 • ·ਰਾਬ ਤੇ ਗਰਭਵਸਥਾ pregnancy ਅਤੇ ਸ਼ਰਾਬ ਅਤੇ ਮਾਂ ਦਾ ਦੁੱਧ ਚੁਘਾਉਣ ਦੇ ਸੁਮੇਲ ਦਾ ਅਣਜੰਮੇ ਬੱਚੇ ਨੂੰ ਨੁਕਸਾਨ
 •  ਚਮੜੀ ਨਾਲ ਸੰਬੰਧਿਤ ਸਮੱਸਿਆਵਾਂ
 • ਜਣਨ ਮੁੱਦੇ, ਜਿਵੇਂ ਕਿ ਜਿਨਸੀ ਨਪੁੰਸਕਤਾ ਅਤੇ ਜਣਨ ਸ਼ਕਤੀ ਵਿਚ ਕਮੀ ਆਉਣਾ|
 • ਇਕਾਗਰਤਾ ਅਤੇ ਯਾਦਆਸ਼ ਦੀ ਸਮੱਸਿਆ
 • ਡਿਪਰੈਸ਼ਨ

ਪ੍ਰਸ਼ਨ: ਅਮਲ ਕਿਵੇਂ ਵਿਕਸਿਤ ਹੁੰਦਾ ਹੈ?

 • ਹੌਲੀ-ਹੌਲੀ ਨਸ਼ੀਲੀ ਦਵਾਈਆਂ ਦਾ ਪ੍ਰਯੋਗ ਵੱਧ ਜਾਣਾ ਜਿਵੇਂ ਕਿ ਹਫ਼ਤੇ ਦੇ ਅੰਤ ਵਿਚ ਦੋਸਤਾਂ ਨਾਲ ਸਮੋਕਿੰਗ ਕਰਨਾ ਜਾਂ ਰੇਵ ਪਾਰਟੀ ਵਿਚ ਐੱਸਟੇਸੀ ਜਾਂ ਕਦੇ-ਕਦਾਈਂ ਪਾਰਟੀ ਵਿਚ ਕੋਕੀਨ ਲੈਣਾ| ਉਦਾਹਰਣ ਦੇ ਤੌਰ ’ਤੇ ਪਹਿਲਾਂ ਕਦੇ-ਕਦੇ, ਫਿਰ ਹਫ਼ਤੇ ਵਿਚ ਇਕ ਵਾਰ ਅਤੇ ਬਾਅਦ ਵਿਚ ਰੋਜ਼ਾਨਾ ਨਸ਼ੇ ਦੀ ਆਦਤ ਪੈ ਜਾਣਾ|
 • ਅਗਰ ਨਸ਼ਾ ਇਨ੍ਹਾਂ ਕਿਸ਼ੋਰਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ ਤਾਂ ਇਹ ਲੋਕ ਇਨ੍ਹਾਂ ਚੀਜ਼ਾਂ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ| ਉਦਾਹਰਣ ਦੇ ਤੌਰ ’ਤੇ ਅਗਰ ਕੋਈ ਮੁੰਡਾ/ਕੁੜੀ ਬਹੁਤ ਹੀ ਸ਼ਾਂਤ/ਸ਼ਰਮੀਲਾ ਤੇ ਅਗਰ ਉਹ ਚਿੰਤਾ ਜਾਂ ਤਨਾਉ anxiety ਦੀ ਸਥਿਤੀ ਵਿਚ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ ਤਾਂ ਉਸ ਸਥਿਤੀ ਵਿਚ ਉਸ ਅੰਦਰ ਵੱਖਰੇ ਪ੍ਰਕਾਰ ਦੀ ਊਰਜਾ ਪੈਦਾ ਹੋ ਜਾਂਦੀ ਹੈ ਜਾਂ ਉਹ ਸਮਾਜਕ ਸਥਿਤੀਆਂ ਬਾਰੇ ਜਰੂਰ ਤੋਂ ਜ਼ਿਆਦਾ ਵਿਸ਼ਵਾਸੀ ਬਣ ਜਾਂਦਾ ਹੈ|
 • ਬਿਲਕੁਲ ਇਸ ਤਰ੍ਹਾਂ ਹੀ ਕਿਸ਼ੋਰਵਸਥਾ ਵਿਚ ਬੱਚੇ ਆਪਣੀ ਜ਼ਿੰਦਗੀ ਦੇ ਖਲਾਅ ਨੂੰ ਭਰਨ ਲਈ ਨਸ਼ੇ ਕਰਦੇ ਹਨ, ਇਥੇ ਨਸ਼ੇ ਦੀ ਇਹ ਆਮ ਵਰਤੋਂ ਦੀ ਲਾਈਨ ਖ਼ਤਰੇ ਨੂੰ ਪਾਰ ਕਰਕੇ ਨਸ਼ੇ ਦੀ ਆਦਤ ਜਾਂ ਲੱਤ ਬਣ ਜਾਂਦੀ ਹੈ| ਜੀਵਨ ਵਿਚ ਸਿਹਤਮੰਦ ਸੰਤੁਲਨ ਨੂੰ ਕਾਇਮ ਰੱਖਣ ਲਈ, ਨਸ਼ੇ ਦੀ ਵਰਤੋਂ ਤੋਂ ਪਾਰ ਨੌਜਵਾਨਾਂ ਨੂੰ ਸਕਾਰਾਤਮਕ ਅਨੁਭਵ, ਜੀਵਨ ਵਿਚ ਚੰਗਾ ਮਹਿਸੂਸ ਕਰਨ ਪ੍ਰਪਾਤ ਕਰਨ ਦੀ ਲੋੜ ਹੁੰਦੀ ਹੈ|
 • ਜਿਨ੍ਹਾਂ ਨੌਜਵਾਨਾਂ ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ ਅਜਿਹੇ ਲੋਕਾਂ ਦੀ ਯਾਦਆਸ਼ ਅਕਸਰ ਘੱਟ ਜਾਂਦੀ ਹੈ ਜਾਂ ਉਹ ਆਪਣੇ ਸਕੂਲ ਤੇ ਕੰਮ ਸਥਾਨ ’ਤੇ ਕੰਮ ਵਿਚ ਦੇਰੀ ਕਰਦੇ ਹਨ| ਉਨ੍ਹਾਂ ਦਾ ਪ੍ਰਦਰਸ਼ਨ ਹੌਲੀ- ਹੌਲੀ ਖ਼ਰਾਬ ਹੋ ਜਾਂਦਾ ਹੈ ਅਤੇ ਉਹ ਪਰਿਵਾਰਕ ਜਾਂ ਸਮਾਜਕ ਫਰਜ਼ਾਂ ਦੀ ਅਣਗਹਿਲੀ ਸ਼ੁਰੂ ਕਰ ਦਿੰਦੇ ਹਨ|

 

ਨਸ਼ੇ ਜਾਂ ਹੋਰ ਨਸ਼ੀਲੇ ਪਦਾਰਥਾਂ ਨੂੰ ਬੰਦ ਕਰਨ ਵਿਚ ਨੌਜਵਾਨਾਂ ਦੀ ਮਦਦ ਕਰਨਾ :

 •  ਸਭ ਤੋਂ ਪਹਿਲਾਂ ਬੱਚੇ ਦੇ ਵਿਹਾਰਕ ਪਰਿਵਰਤਨ ਬਾਰੇ ਬੱਚੇ ਨਾਲ ਗੱਲਬਾਤ ਕਰੋ|
 • ਆਪਣੇ ਬੱਚੇ ਨੂੰ ਸਾਰਥਕ ਕੰਮਾਂ ਜਿਵੇਂ ਕਿ ਖੇਡਾਂ ਜਾਂ ਹੋਰਨਾ ਗਰੁਪ ਵਿਚ ਰੁਝਾਉਣਾ ਚਾਹੀਦਾ ਹੈ|
 •  ਬੱਚੇ ਤੋਂ ਆਪਣੇ ਘਰ ਦੁਆਰਾ ਬਨਾਏ ਗਏ ਨਿਯਮਾਂ ਦੀ ਪਾਲਣਾ ਕਰਾਉਣ ਦੀ ਉਮੀਦ ਰਖੋ|
 •  ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਹੋ| ਤੁਹਾਡੇ ਬੱਚੇ ਦੁਆਰਾ ਕੀਤੇ ਗਏ ਹਰ ਨਿੱਕੇ-ਵੱਡੇ ਕੰਮ ਦੀ ਸਿਫ਼ਤ ਕਰਨੀ ਚਾਹੀਦੀ ਹੈ

ਤੁਹਾਨੂੰ ਆਪਣੇ ਬੱਚਿਆਂ ਦੇ ਦੋਸਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ| ਜੋ ਬੱਚੇ ਸਿਗਰਟ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰਦੇ ਹਨ, ਅਜਿਹੇ ਦਸਤਦੋਸਤ ਤੁਹਾਡੇ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਸੁਰੱਖਿਤ ਕਰਦੇ ਹਨ|

ਪ੍ਰਸ਼ਨ: ਕਿਸ਼ੋਰਾਂ ਲਈ ਸੁਰੱਖਿਆ ਲਈ ਕੀ ਸੁਝਾਅ ਹਨ?

ਸੁਰੱਖਿਤ ਡਰਾਇਵਿੰਗ :

 • ਡਰਾਇਵਿੰਗ ਕਰਨ ਵੇਲੇ ਸੈੱਲ ਫ਼ੋਨ ਤੇ ਗੱਲਾਂ ਜਾਂ ਮੈਸੇਜ ਨਹੀਂ ਕਰਨਾ ਚਾਹੀਦਾ ਹੈ| ਆਮ ਤੌਰ ’ਤੇ  ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਾਰ ਨੂੰ ਰੋਕ ਕੇ ਹੀ ਫ਼ੋਨ ਸੁਣਨਾ ਚਾਹੀਦਾ ਹੈ|
 • ਹਮੇਸ਼ਾ ਸੁਰੱਖਿਅਤ ਡਰਾਇਵਿੰਗ ਕਰੋ, ਡਰਾਈਵਿੰਗ ਕਾਨੂੰਨ ਅਤੇ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਜਰੂਰ ਕਰੋ|
 • ਸੁਰੱਖਿਆ ਲਈ ਸੀਟ ਬੈਲਟ ਲਗਾਉ ਅਤੇ ਨਾਲ ਹੀ ਇਹ ਸੁਨਿਸ਼ਚਿਤ ਕਰੋ ਕਿ ਹਰ ਯਾਤਰੀ ਲਈ ਸੁਰੱਖਿਆ ਦਾ ਮੁਕਮਲ ਇਸਤੇਮਾਲ ਕੀਤਾ ਹੈ ਜਾਂ ਨਹੀਂ|
 • ਸ਼ਰਾਬ ਪੀਣ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਹਾਲਤ ਵਿਚ ਗੱਡੀ ਨਾ ਚਲਾਉ|
 • ਸੜਕ ’ਤੇ ਸਲੀਕੇ ਨਾਲ ਗੱਡੀ ਚਲਾਉ|
 • ਆਪਣੇ ਦੋਸਤਾਂ ਤੇ ਸਾਥੀਆਂ ਨੂੰ ਸੁਰੱਖਿਅਤ ਡਰਾਇਵਿੰਗ ਲਈ ਉਤਸ਼ਾਹਤ ਕਰੋ|
 • ਤੁਸੀਂ ਕਿੱਥੇ ਤੱਕ ਪਹੁੰਚੇ ਹੋ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਦੇ ਰਹੋ|

ਸਵੈ-ਰੱਖਿਆ:

ਆਪਣੇ ’ਤੇ ਹੋਣ ਵਾਲੇ ਕਿਸੇ ਖ਼ਤਰੇ ਜਾਂ ਹਮਲੇ ਨੂੰ ਰੋਕਣ ਲਈ ਕੀਤੇ ਗਏ ਹਰ ਸੰਭਵ ਕਾਰਜ ਨੂੰ ਸਵੈ-ਰੱਖਿਆ ਕਿਹਾ ਜਾਂਦਾ ਹੈ| ਸਵੈ-ਰੱਖਿਆ ਦਾ ਸਰੋਕਾਰ ਮੁੱਠੀ ਦੇ ਪ੍ਰਯੋਗ ਨਾਲ ਨਹੀਂ ਬਲਕਿ ਸਿਰ ਦੇ ਪ੍ਰਯੋਗ ਨਾਲ ਸੰਬੰਧਿਤ ਹੈ|
ਆਪਣੇ ਦਿਮਾਗ ਦਾ ਪ੍ਰਯੋਗ ਕਰੋ: ਜੋ ਲੋਕ "ਸਵੈ-ਰੱਖਿਆ ਵਿੱਚ” ਲੜਦੇ ਜਾਂ ਧਮਕੀ ਦਿੰਦੇ ਹਨ ਅਜਿਹੇ ਲੋਕ ਅਸਲ ਵਿਚ ਸਥਿਤੀ ਨੂੰ ਬਦਤਰ ਕਰ ਦਿੰਦੇ ਹਨ| ਹਮਲਾਵਰ ਜੋ ਪਹਿਲਾਂ ਤੋਂ ਹੀ ਚਿੜਚਿੜਾ ਹੋਵੇ ਉਹ ਹੋਰ ਜ਼ਿਆਦਾ ਹਿੰਸਕ ਅਤੇ ਗੁੱਸਾ ਵਾਲਾ ਹੋ ਸਕਦਾ ਹੈ| ਕਿਸੇ ਵੀ ਹਮਲੇ ਜਾਂ ਧਮਕੀ ਤੋਂ ਬਚਣ ਦਾ ਸਭ ਤੋਂ ਸਹੀ ਤਰੀਕਾ ਹੈ ਕਿ ਇਸ ਪ੍ਰਕਾਰ ਦੀ ਸਥਿਤੀਆਂ ਤੋਂ ਦੂਰ ਰਹੋ| ਆਪਣੇ ਸਹਿਜ ਦੇ ਨਾਲ ਆਪਣੇ ਆਪ ’ਤੇ  ਭਰੋਸਾ ਰੱਖਦਿਆਂ ਅਜਿਹੀਆਂ ਸਥਿਤੀਆਂ ਤੋਂ ਬੱਚਣਾ ਹੀ ਸਹੀ ਤਰੀਕਾ ਹੈ|

ਜ਼ੋਖਮ ਲੈਣ ਤੋਂ ਬਚੋ:

ਅਜਿਹੇ ਕੰਮ ਕਰਕੇ ਆਪਣੇ ਆਪ ਨੂੰ ਸੁਰੱਖਿਤ ਰਖਣਾ ਹੀ ਸਵੈ-ਰੱਖਿਆ ਦਾ ਇੱਕ ਤਰੀਕਾ ਹੈ|

ਕੁਝ ਸੁਝਾਅ ਇਸ ਪ੍ਰਕਾਰ ਹਨ:

 • ਹਰ ਵਿਅਕਤੀ ਨੂੰ ਆਪਣੇ ਮਾਹੌਲ ਨੂੰ ਸਮਝਨਾ ਚਾਹੀਦਾ: ਕਿਸੇ ਵੀ ਵਿਅਕਤੀ ਨੂੰ ਖੁਲ੍ਹੇ, ਪ੍ਰਕਾਸ਼ਮਈ ਸਥਾਨ ਅਤੇ ਯਾਤਰਾ ਕਰਨ ਲਾਇਕ ਸਥਾਨ ’ਤੇ ਹੀ ਚਲਨਾ ਜਾਂ ਘੁਮੰਣਾ ਚਾਹੀਦਾ ਹੈ| ਇਮਾਰਤਾਂ, ਪਾਰਕਿੰਗ ਲਾਟ, ਪਾਰਕ ਅਤੇ ਹੋਰ ਸਥਾਨਾਂ ਨਾਲ ਜਾਣੂ ਬਣਨ ਦੀ ਕੋਸ਼ਿਸ਼ ਕਰੋ| ਪੌੜੀਆਂ ਦੇ ਥੱਲੇ ਜਾਂ ਝਾੜੀਆਂ ਦੇ ਓਹਲੇ ਜਿੱਥੇ ਕੋਈ ਆਸਾਨੀ ਨਾਲ ਲੁੱਕ ਸਕਦਾ ਹੈ ਅਜਿਹੀਆਂ ਸਥਿਤੀਆਂ ਉੱਪਰ ਖ਼ਾਸ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ|
 •  ਅਜਿਹੇ ਸ਼ਾਰਟਕੱਟ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਨੂੰ ਸੁਨਸਾਨ ਰਾਹ ’ਤੇ  ਲਈ ਜਾਵੇ|
 • ਅਗਰ ਰਾਤ ਵੇਲੇ ਬਾਹਰ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਸਮੂਹ ਵਿਚ ਜਾਉ|
 •  ਕਿਸ਼ੋਰਾਂ ਨੂੰ ਆਪਣੀਆਂ ਰੋਜ਼ਾਨਾ ਗਤੀਵਿਧੀਆਂ ਜਿਵੇਂ ਕਿ ਕਲਾਸ, ਖੇਡ ਅਭਿਆਸ, ਕਲੱਬ ਮੀਟਿੰਗ ਆਦਿ ਬਾਰੇ ਆਪਣੇ ਮਾਪਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ|
 • ਕੋਈ ਕਿੱਥੇ ਜਾ ਰਿਹਾ ਹੈ ਜਾਂ ਕਿਹੋ ਜਿਹਾ ਵਿਹਾਰ ਕਰ ਰਿਹਾ ਹੈ, ਇਸ ਬਾਰੇ ਚੇਤਨ ਹੋਣਾ ਚਾਹੀਦਾ|
 • ਜਦੋਂ ਵੀ ਜਨਤਕ ਆਵਾਜਾਈ 'ਤੇ ਸਵਾਰੀ ਕਰ ਕਰੋ, ਤਾਂ ਹਮੇਸ਼ਾ ਡਰਾਈਵਰ ਦੇ ਨੇੜੇ ਬੈਠੋ ਤੇ ਜਾਗਦੇ ਰਹੋ|
 • ਹਮਲਾਵਰ ਕਮਜ਼ੋਰ ਟੀਚੇ ਦੀ ਭਾਲ ਕਰਦੇ ਹਨ|
 • ਅਗਰ ਹੋ ਸਕੇ ਤਾਂ ਸੈੱਲ ਫ਼ੋਨ ਨਾਲ ਲੈ ਕੇ ਜਾਉ
 • ਇਲਾਕੇ ਅਤੇ ਸਕੂਲ ਵਿੱਚ ਹੋਣ ਵਾਲੇ ਅਪਰਾਧ ਦੀ ਰਿਪੋਰਟ ਪੁਲਿਸ ਨੂੰ ਕਰਨ ਲਈ ਤਿਆਰ ਰਹੋ|

ਪ੍ਰਸ਼ਨ: ਕੀ ਭਾਰਤ ਵਿਚ ਨੌਜਵਾਨਾਂ ਲਈ ਕੋਈ ਰਾਸ਼ਟਰੀ ਸਿਹਤ ਪ੍ਰੋਗਰਾਮ ਹੈ?

ਭਾਰਤ ਸਰਕਾਰ ਨੇ ਕਿਸ਼ੋਰਾਂ ਦੀ ਸਿਹਤ ਜਰੂਰਤਾਂ ਨੂੰ ਪੂਰਾ ਕਰਨ ਲਈ ਵਿਆਪਕ ਪੈਕੇਜ ਦੀ ਯੋਜਨਾ ਤਿਆਰ ਕੀਤੀ ਹੈ ਅਤੇ ਨੌਜਵਾਨਾਂ ਦੀ ਸਿਹਤ ਨੂੰ ਸੰਬੋਧਿਤ ਪ੍ਰੋਗਰਾਮ ਅਤੇ ਪਹਿਲ ਕਰਨ ਦਾ ਟੀਚਾ ਤੇ ਉਸ ਬਾਰੇ ਖ਼ਾਕਾ ਪੇਸ਼ ਕੀਤਾ ਹੈ| ਕਿਸ਼ੋਰਾ ਦੀ ਜਣਨ ਅਤੇ ਜਿਨਸੀ ਸਿਹਤ (ਏ.ਆਰ.ਐਸ.ਐਚ) ਨੂੰ ਆਰ.ਐਮ.ਐਨ.ਸੀ.ਐਚ+ ਵਿਚ ਇੱਕ ਹਿੱਸੇ ਦੇ ਤੌਰ ’ਤੇ ਸ਼ਾਮਿਲ ਕੀਤਾ ਗਿਆ ਹੈ| ਰਾਸ਼ਟਰੀ ਏ.ਆਰ.ਐਸ.ਐਚ ਦੀ ਰਣਨੀਤੀ ਨੌਜਵਾਨਾਂ  ਨੂੰ ਜਿਨਸੀ ਅਤੇ ਜਣਨ ਸਿਹਤ ਸੇਵਾ ਮੁਹੱਈਆ ਕਰਾਉਣਾ ਹੈ| ਇਸ ਰਣਨੀਤੀ ਸੇਵਾ ਵਿਚ ਇਕ ਕੋਰ ਪੈਕੇਜ ਜਿਸ ਵਿਚ ਰੋਕਥਾਮ, ਉੱਨਤੀ, ਰੋਗਨਾਸ਼ਕ ਦਵਾਈਆਂ ਅਤੇ ਸਲਾਹ ਸੇਵਾ ਸ਼ਾਮਿਲ ਹਨ| ਪਿਛਲੇ ਕੁਝ ਸਾਲਾਂ ਵਿਚ ਪਾਲਸੀ ਅਤੇ ਪ੍ਰੋਗਰਾਮ ਨੌਜਵਾਨ ਦੋਸਤਾਨਾ ਕਲੀਨਿਕ ਨੂੰ ਮਜ਼ਬੂਤ ​​ਕਰਨ ਦੀ ਅਗਵਾਈ ਅਤੇ ਉਨ੍ਹਾਂ ਤੱਕ ਪਹੁੰਚਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਤਰੱਕੀ ਕੀਤੀ ਹੈ|

ਜੋ ਨੌਜਵਾਨ ਕੁੜੀਆਂ ਨੂੰ ਕਲਿਨਿਕ ਅਧਾਰਿਤ ਸੇਵਾਵ ਤੱਕ ਪਹੁੰਚ ਨਹੀਂ ਕਰ ਸਕਦੀਆਂ ਉਨ੍ਹਾਂ ਲਈ ਪਿੰਡਾਂ ਵਿਚ ਸਮੇਂ-ਸਮੇਂ ’ਤੇ ਸਿਹਤ ਜਾਂਚ  ਅਤੇ ਪੋਸ਼ਣ ਦਿਵਸ ਦਾ ਆਯੂਜਨ ਕੀਤਾ ਜਾਂਦਾ ਹੈ|  ਏ.ਐਨ.ਐਮ. ਤੇ ਆਸ਼ਾ ਦੇ ਨਾਲ ਹੀ ਪੇਂਡੂ ਪੱਧਰ ‘ਤੇ ਪੀਅਰ ਸਿੱਖਿਆ ਦੀ ਸਿਖਲਾਈ ਤੇ ਚੋਣ ਦੁਆਰਾ ਪ੍ਰਦਾਨ ਡਿਲੀਵਰੀ ਪ੍ਰੋਗਰਾਮ ਦੀਆਂ  ਸੇਵਾਵਾਂ ਨੂੰ ਪ੍ਰਭਾਵਸ਼ਾਲੀ ਸਫ਼ਲਤਾ ਮਿਲ ਰਹੀ ਹੈ|

http://nrhm.gov.in/nrhm-components/rmnch-a/adolescent-health/adolescent-reproductive-sexual-health-arsh/background.html

ਕਿਸ਼ੋਰਾਂ ਲਈ ਵੱਖ-ਵੱਖ ਪ੍ਰੋਗਰਾਮ:

ਕਿਸ਼ੋਰੀ ਸ਼ਕਤੀ ਯੋਜਨਾhttp://wcd.nic.in/KSY/ksyintro.htm

ਬਾਲਿਕਾ ਸਮਰਿਧੀ ਯੋਜਨਾhttp://wcd.nic.in/BSY.htm

ਕੁੜੀਆਂ ਵਾਸਤੇ ਰਾਜੀਵ ਗਾਂਧੀ ਅਡੌਲੋਸਨਟ ਸਸ਼ਕਤੀਕਰਨ ਸਕੀਮ (ਐਸ..ਬੀ.ਐਲ,): http://wcd.nic.in/schemes/sabla.htm

ਸਰਵ ਸਿੱਖਿਆ ਅਭਿਆਨhttp://www.ssa.nic.in/

ਸਕੂਲ ਸਿਹਤ ਪ੍ਰੋਗਰਾਮ:

ਸਰਕਾਰ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਅਤੇ 6-18 ਸਾਲ ਦੀ ਉਮਰ ਦੇ ਨੌਜਵਾਨ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਸਕੂਲ ਪੱਧਰ ’ਤੇ ‘ਸਕੂਲ ਸਿਹਤ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ| ਇਹ ਸਿਹਤ ਪ੍ਰੋਗਰਾਮ ਸਾਲ ਵਿਚ ਦੋ ਵਾਰ ਸਿਹਤ ਜਾਂਚ ਅਤੇ ਰੋਗ ਦੇ ਮੁਢਲੇ ਪ੍ਰਬੰਧਨ, ਲੋੜ ਅਨੁਸਾਰ ਅਪਾਹਜਤਾ ਤੇ ਆਮ ਘਾਟ, ਦੂਜੇ ਅਤੇ ਤੀਜੇ ਦਰਜੇ ਦੀ ਸਿਹਤ ਸਹੂਲਤ ’ਤੇ ਜੋਰ ਦਿੰਦਾ ਹੈ| ਇਹ ਜਨਤਕ ਸਿਹਤ ਸੇਵਾ ਦਾ ਅਜਿਹਾ ਪ੍ਰੋਗਰਾਮ ਹੈ ਜੋ ਖ਼ਾਸ ਤੌਰ ’ਤੇ ਸਕੂਲ ਦੀ ਉਮਰ ਦੇ ਬੱਚਿਆਂ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ| ਇਹ ਪ੍ਰੋਗਰਾਮ ਬੱਚਿਆਂ ਦੀ ਸਿਹਤ ਜਰੂਰਤਾਂ ਜਿਸ ਵਿਚ ਸਰੀਰਕ ਅਤੇ ਮਾਨਸਿਕ, ਪੋਸ਼ਣ ਵਿਚ ਪਰੇਸ਼ਾਨੀ, ਸਰੀਰਕ ਗਤੀਵਿਧੀਆਂ ਨੂੰ ਵਧਾਉਣਾ ਅਤੇ ਸਲਾਹ ਅਤੇ ਸਿੱਖਿਆ ਦੁਆਰਾ  ਟੀਕਾਕਰਨ ਦੇ  ਪ੍ਰਬੰਧ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ| ਹਫ਼ਤਾਵਾਰ ਆਇਰਨ ਫੋਲਿਕ ਐਸਿਡ ਪੂਰਕ ,

ਛਿਮਾਹੀ ਡੀਵੋਰਮਿੰਗ ਦੇ ਨਾਲ ਡਬਲਯੂ.ਆਈ.ਐਫ.ਐਸ ਪ੍ਰੋਗਰਾਮ ਨੂੰ ਪ੍ਰਸਤਾਵਿਤ ਤੌਰ ’ਤੇ ਸਕੂਲ ਹੈਲਥ ਪ੍ਰੋਗਰਾਮ ਨਾਲ ਜੋੜਿਆ ਜਾ ਰਿਹਾ ਹੈ|

http://mohfw.nic.in/WriteReadData/l892s/2099676248file5.pdf

ਹਫ਼ਤਾਵਾਰ ਆਇਰਨ ਫੋਲਿਕ ਐਸਿਡ ਪੂਰਕ (ਡਬਲਿਊ.ਆਈ.ਐਫ.ਐਸ):

100mg ਆਇਰਨ ਤੱਤ ਅਤੇ 500ug ਫੋਲਿਕ ਐਸਿਡ ( ਆਈ.ਐਫ.ਏ ) ਦਾ ਹਫਤਾਵਰੀ ਪੂਰਕ ਨੌਜਵਾਨਾਂ ਵਿਚ ਅਨੀਮੀਆ ਦੀ ਸਥਿਤੀ ਅਤੇ ਪ੍ਰਸਾਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ| ਐਮ.ਓ.ਐਚ.ਐਫ.ਡਬਲਿਊ ਨੇ ਸਕੂਲ ਜਾਣ ਅਤੇ ਨਹੀਂ ਜਾਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਲਈ ਵੀਕਲੀ ਆਇਰਨ ਅਤੇ ਫੋਲਿਕ ਐਸਿਡ ਪੂਰਕ (ਡਬਲਯੂ.ਆਈ.ਐਫ.ਐਸ )ਦੀ ਸ਼ੁਰੂਆਤ ਕੀਤੀ ਹੈ| ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਿਉਂਸਿਪਲ ਸਕੂਲਾਂ ਆਪਲੇਟਫ਼ਾਰਮ ਦੁਆਰਾ ਲਗਭਗ 13 ਕਰੋੜ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਹਫ਼ਤਾਵਾਰੀ ਆਈ.ਐਫ..ਏ ਪੂਰਕ, ਪੇਟ ਦੇ ਕੀੜਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਅਤੇ ਅਨੀਮੀਆ ਦੇ ਅੰਤਰ-ਪੀੜ੍ਹੀਗਤ ਚੱਕਰ ਨੂੰ ਰੋਕਣ ਲਈ ਪ੍ਰੋਗਰਾਮ ਨਿਰੀਖਣ ਦੇ ਪ੍ਰਸ਼ਾਸਨ ਦੀ ਪਰਿਕਲਪਨਾ ਕੀਤੀ ਗਈ ਹੈ|

http://www.wbhealth.gov.in/newsletter/ofw_ad.pdf

ਮੈੱਨਸਟਰੁਅਲ ਹਾਇਜੀਨ ਸਕੀਮ:

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਐਮ.ਓ.ਐਚ.ਐਫ.ਡਬਲਿਊ ਦੁਆਰਾ ਜਵਾਨ ਪੇਂਡੂ ਕੁੜੀਆਂ ਜਿਨ੍ਹਾਂ ਦੀ ਉਮਰ 10-19 ਸਾਲ ਹੈ, ਲਈ ਮਾਹਵਾਰੀ ਦੀ ਸਫ਼ਾਈ ਦੀ ਤਰੱਕੀ ਲਈ ਇੱਕ ਸਕੀਮ ਨੂੰ ਪੇਸ਼ ਕੀਤਾ ਹੈ| ਦੇਸ਼ ਦੇ 20 ਰਾਜ ਤੇ ਉਨ੍ਹਾਂ ਦੇ 152 ਜ਼ਿਲ੍ਹਿਆਂ, ਜਿਨ੍ਹਾਂ ਵਿਚ 105 ਜ਼ਿਲ੍ਹਿਆਂ ਵਿਚ ਸਪਲਾਈ ਕੇਂਦਰੀ ਖ਼ਰੀਦ ਦੇ ਮਾਧਿਅਮ ਰਾਹੀਂ ਅਤੇ ਉਸ ਦੇ ਨਾਲ ਸਥਾਨਕ ਸਵੈ ਸਹਾਇਤਾ ਗਰੁੱਪ, ਗੁਣਵੱਤਾ ਭਰੋਸਾ ਦਿਸ਼ਾ-ਨਿਰਦੇਸ਼ਾਂ ਦੇ ਮਾਧਿਅਮ ਦੁਆਰਾ ਇਸ ਪਾਇਲਟ ਨੂੰ ਲਾਗੂ ਕੀਤਾ ਗਿਆ ਹੈ| ਸੈਨਅਟਰੀ ਨੈਪਕਿਨ ਪੈਕ (ਹਰ ਪੈਕ ਵਿਚ 6 ਪੀਸ) ਹਨ ਨੂੰ 'ਮੁਫ਼ਤ ਦਿਨ' ਦੇ ਤੌਰ ’ਤੇ ਚਿੰਨ੍ਹਤ ਕੀਤਾ ਗਿਆ ਹੈ|

http://nrhm.gov.in/nrhm-components/rmnch-a/adolescent-health/menstrual-hygiene-scheme-mhs/background.html

ਬਾਹਰੀ ਲਿੰਕ/ਹਵਾਲੇ :

 

 • PUBLISHED DATE : Jun 05, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON : May 19, 2017

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.