NHP Indradhanush Immunization

ਐਨ.ਐਚ.ਪੀ ਇੰਦਰਧਨੁਸ਼ ਨੌਜਵਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਇਮਯੂਨਾਈਜ਼ੇਸ਼ਨ ਟਰੈਕਿੰਗ ਸਿਸਟਮ ਵਿੱਚ ਸਹੂਲਤ ਪ੍ਰਦਾਨ ਕਰਦਾ ਹੈ| ਇਹ ਐਪਲੀਕੇਸ਼ਨ ਮਾਂ-ਪਿਉ ਦੇ ਘਰ ਅਤੇ ਕੰਮ ਦੇ ਦਰਮਿਆਨ ਹੋਣ ਵਾਲੇ ਦਬਾਉ ਅੰਤਰਗਤ, ਜ਼ਿੰਦਗੀ ਨੂੰ ਬਚਾਉਣ ਵਰਗੀ ਨਾਜ਼ੁਕ ਜਾਣਕਾਰੀ ਨੂੰ ਯਾਦ ਰੱਖਨ ਵਿਚ ਮਦਦ ਕਰਦਾ ਹੈ| ਰਾਸ਼ਟਰੀ ਸਿਹਤ ਪੋਰਟਲ ਦਾ ਮੁੱਖ ਉਦੇਸ਼, ਭਾਰਤ ਦੇ ਹਰ ਨਾਗਰਿਕ ਨੂੰ ਸਿਹਤ ਸੰਬੰਧਿਤ ਜਾਣਕਾਰੀ ਅਤੇ ਸਿਹਤ ਦੀ ਸੰਚਿਤ ਜਾਣਕਾਰੀ ਲਈ ਸਿੰਗਲ ਬਿੰਦੂ ਦੇ ਤੌਰ ’ਤੇ ਪਹੁੰਚ ਸੇਵਾ ਪ੍ਰਦਾਨ ਕਰਨਾ ਹੈ|

ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਯੋਜਾਵਾਂ ਅੰਤਰਗਤ ਹਮੇਸ਼ਾ ਤੋਂ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਹਾਜ਼ਰੀਨ ਦਾ ਕੇਂਦਰ ਬਿੰਦੂ ਮੰਨਿਆ ਗਿਆ ਹੈ| ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਓ.ਐਚ.ਐਫ.ਡਬਲਿਊ) ਨੇ 25 ਦਸੰਬਰ 2014 ਨੂੰ ਮਿਸ਼ਨ ਇੰਦਰਧਨੁਸ਼ ਦੀ ਸ਼ੁਰੂਆਤ ਕੀਤੀ, ਜਿਸ ਦਾ ਮੁੱਖ ਉਦੇਸ਼ ਸਾਲ 2020 ਤੱਕ ਭਾਰਤ ਦੇ ਸਾਰੇ ਬੱਚਿਆਂ ਦੇ ਟੀਕਾਕਰਣ ਕਵਰੇਜ ਨੂੰ ਵਧਾਉਣਾ ਹੈ| ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਦੇ ਇਮਯੂਨਾਈਜ਼ੇਸ਼ਨ ਟਰੈਕਿੰਗ ਸਿਸਟਮ ਬਾਰੇ ਮਦਦ ਕਰਨ ਲਈ ਮਾਂ-ਪਿਉ ਵਾਸਤੇ ਮੋਬਾਈਲ ਐਪਲੀਕੇਸ਼ਨ ਤਿਆਰ ਕੀਤਾ ਗਿਆ ਹੈ|

ਐਪਲੀਕੇਸ਼ਨ ਦੇ ਫੀਚਰ ਹਨ:
  • ਯੂਜ਼ਰ ਆਪਣੇ ਬੱਚੇ ਦੇ ਵੇਰਵਿਆਂ ਜਿਵੇਂ ਕਿ ਨਾਂ ਅਤੇ ਜਨਮ ਮਿਤੀ ਨੂੰ ਵੀ ਸ਼ਾਮਿਲ ਕਰ ਸਕਦਾ ਹੈ|
  • ਪ੍ਰਯੋਗਕਰਤਾ ਹਰ ਬੱਚੇ ਦੇ ਟੀਕਾਕਰਣ ਨੂੰ ਯਾਦ ਕਰਨ ਰੱਖਨ ਲਈ ਰਿਮਾਇਨਡਰ ਸੈੱਟ ਕਰ ਸਕਦਾ ਹੈ|
  • ਹਿਦਾਇਤ ਟੀਕਾਕਰਣ ਤੋਂ ਇਲਾਵਾ ਟੀਕਾਕਰਣ ਦੀ ਨਵੀਂ ਸੂਚੀ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ|
  • ਫ਼ਿਲਹਾਲ ਇਹ ਐਪਲੀਕੇਸ਼ਨ ਸਿਰਫ਼ ਐਨਡਰੌਇਡ ਫ਼ੋਨ ਲਈ ਹੀ ਤਿਆਰ ਕੀਤੀ ਗਈ ਹੈ|
ਜੇਕਰ ਤੁਹਾਡੇ ਕੋਲ ਕੋਈ ਸਵਾਲ ਅਤੇ ਮੁੱਦੇ ਹੋਣ ਤਾਂ nhphds@gmail.comਸੰਪਰਕ ਕਰੋ|

ਐਪਲੀਕੇਸ਼ਨ ਸਕਰੀਨਸ਼ੋਟ