ਐਨ.ਐਚ.ਪੀ ਸਵਸਥ ਭਾਰਤ

ਐਨ.ਐਚ.ਪੀ ਸਵਸਥ ਭਾਰਤ ਮੋਬਾਈਲ ਐਪਲੀਕੇਸ਼ਨ ਸਿਹਤ ਦੀ ਪ੍ਰਮਾਣਿਤ ਜਾਣਕਾਰੀ ਤੱਕ ਪਹੁੰਚ ਨਾਗਰਿਕ ਦਾ ਮੁੱਖ ਅਧਿਕਾਰ ਹੈ| ਸਮਾਜ ਨੂੰ ਪ੍ਰਮਾਣਿਕ ਸਿਹਤ ਜਾਣਕਾਰੀ ਮੁਹੱਈਆ ਕਰਾਉਣਾ ਯਕੀਨੀ ਹੀ ਸਿਹਤ ਨਤੀਜਿਆਂ ਵਿਚ ਸੁਧਾਰ ਲਿਆਉਣ ਵਾਲੇ ਸਭ ਤੋਂ ਮਹੱਤਵਪੂਰਣ ਕਾਰਕਾਂ ਵਿਚੋਂ ਇਕ ਹੈ| ਸਿਹਤ ਬਾਰੇ ਨਾਕਾਫ਼ੀ ਅਤੇ ਮਾੜੀ ਜਾਣਕਾਰੀ ਹਸਪਤਾਲ ਵਿਚ ਦਾਖ਼ਲ ਹੋਣ ਜਾਂ ਬਿਮਾਰੀ ਦੇ ਬੋਝ ਦੇ ਖ਼ਤਰੇ ਨੂੰ ਵਧਾਉਂਦੀ ਹੈ| ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਓ.ਐਚ.ਐਫ.ਡਬਲਿਊ)ਨੇ ਦੇਸ਼ ਦੇ ਹਰ ਨਾਗਰਿਕ ਨੂੰ ਭਰੋਸੇਯੋਗ ਅਤੇ ਪ੍ਰਸੰਗਿਕ ਸਿਹਤ ਜਾਣਕਾਰੀ ਪ੍ਰਪਾਤ ਕਰਨ ਦੇ ਯੋਗ ਬਣਾਉਣ ਲਈ ਈ-ਗਵਰਨੱਸ ਦੀ ਪਹਿਲ ਅੰਤਰਗਤ "ਸਵਸਥ ਭਾਰਤ ਮੋਬਾਈਲ ਐਪਲੀਕੇਸ਼ਨ" ਦੀ ਸ਼ੁਰੂਆਤ ਕੀਤੀ ਹੈ| ਇਹ ਐਪਲੀਕੇਸ਼ਨ ਸਿਹਤਮੰਦ ਜੀਵਨ ਸ਼ੈਲੀ, ਰੋਗ ਦੀ ਸਥਿਤੀ (ਏ ਤੋਂ ਜ਼ੈੱਡ ਤੱਕ ), ਲੱਛਣ, ਇਲਾਜ਼, ਮੁਢਲੀ ਡਾਕਟਰੀ ਸਹਾਇਤਾ ਅਤੇ ਜਨਤਕ ਸਿਹਤ ਚੇਤਾਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਦਾ ਹੈ| “ਸਵਸਥ ਭਾਰਤ ਮੋਬਾਈਲ ਐਪਲੀਕੇਸ਼ਨ” ਐਨਡਰੌਇਡ ਫ਼ੋਨ ਅਧਾਰਿਤ ਮੋਬਾਈਲ ਐਪਲੀਕੇਸ਼ਨ ਹੈ, ਜਿਸ ਨੂੰ ਐਨਡਰੌਇਡ ਓ.ਐਸ 2.3 ਜਾਂ ਉਸ ਤੋਂ ਉੱਤੇ ਵਾਲੇ ਵਰਜਨ ’ਤੇ ਇੰਸਟਾਲ ਕੀਤਾ ਜਾ ਸਕਦਾ ਹੈ| ਇਸ ਐਪਲੀਕੇਸ਼ਨ ਨੂੰ ਹੋਰ ਪ੍ਰਸਿੱਧ ਪਲੇਟਫ਼ਾਰਮ ਲਈ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ|

ਜੇਕਰ ਤੁਹਾਡੇ ਕੋਲ ਕੋਈ ਸਵਾਲ ਅਤੇ ਮੁੱਦੇ ਹੋਣ ਤਾਂ nhphds@gmail.comਸੰਪਰਕ ਕਰੋ|

ਐਪਲੀਕੇਸ਼ਨ ਸਕਰੀਨਸ਼ੋਟ